Punjab

ਮਾਝੇ ‘ਚ ਰੈਲੀ ਦੌਰਾਨ ਸਿੱਧੂ ਨੇ ਭਾਸ਼ਣ ‘ਚ ਆਪਣੇ ਆਪ ਨੂੰ 2022 ਦੇ ਸੀਐਮ ਦੇ ਦਿੱਤੇ ਇਸ਼ਾਰੇ

ਕਾਹਨੂੰਵਾਨ – ਇਸ ਵੇਲੇ ਪੰਜਾਹ ਪੰਜਾਬ ਕਾਂਗਰਸ ਵਿੱਚ ਸਭ ਠੀਕ ਨਹੀਂ ਹੈ ਜਿਸ ਦੀ ਚਰਚਾ ਅਕਸਰ ਹੀ ਮੀਡੀਆ ਅਤੇ ਬੁੱਧੀਜੀਵੀ ਵਰਗ ਵਿੱਚ ਚਲਦੀ ਹੈ।ਜਿਸਦਾ ਸਬੂਤ ਕਾਹਨੂੰਵਾਨ ਵਿਚ ਕਾਂਗਰਸ ਦੀ ਪਲੇਠੀ ਰੈਲੀ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਰੈਲੀ ਦੌਰਾਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਲੋਕਾਂ ਨੂੰ ਲੱਛੇਦਾਰ ਭਾਸ਼ਣ ਸੁਣਾਇਆ। ਇਸ ਭਾਸ਼ਣ ਵਿੱਚ ਜਿੱਥੇ ਉਨ੍ਹਾਂ ਨੇ ਅਕਾਲੀਆਂ ਨਾਲੋਂ ਆਮ ਆਦਮੀ ਪਾਰਟੀ ਨੂੰ ਵੱਧ ਰਗੜੇ ਲਾਏ। ਉਸ ਦੇ ਨਾਲ ਨਾਲ ਉਨ੍ਹਾਂ ਵੱਲੋਂ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ। ਪਰ ਸਟੇਜ਼ ਤੋਂ ਸਿੱਧੂ ਵੱਲੋਂ ਦਿੱਤੇ ਭਾਸ਼ਣ ਦੀ ਇਹ ਖ਼ਾਸੀਅਤ ਰਹੀ ਕਿ ਸਿੱਧੂ ਨੇ ਵਾਰ ਵਾਰ ਆਪਣੇ ਆਪ ਨੂੰ ਸਾਲ 2022 ਦੀਆਂ ਚੋਣਾਂ ਵਿੱਚ ਪੰਜਾਬ ਅੰਦਰ ਸੀਐੱਮ ਵਜੋਂ ਆਮ ਲੋਕਾਂ ਅਤੇ ਕਿਸਾਨਾਂ ਨੂੰ ਸੇਵਾਵਾਂ ਦੇਣ ਦੇ ਦਾਅਵੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਮਹਾਰਾਜ ਤਾਕਤ ਦੇਵੇਗਾ ਤਾਂ ਇਸ ਸਰਹੱਦੀ ਸੂਬੇ ਵਿੱਚ ਨੌਜਵਾਨਾਂ ਦੀ ਵੱਡੇ ਪੱਧਰ ਉੱਤੇ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਨੇ ਕੇਜਰੀਵਾਲ ਉੱਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ਉਤੇ ਸਬਜ਼ਬਾਗ ਦਿਖਾਉਣ ਦੇ ਇਲਜ਼ਾਮ ਲਗਾਏ।ਇਸ ਰੈਲੀ ਦੌਰਾਨ ਹੈਰਾਨੀ ਦੀ ਗੱਲ ਇਹ ਰਹੀ ਕਿ ਸਿੰਧੂ ਸਮੇਤ ਕਿਸੇ ਵੀ ਬੁਲਾਰੇ ਨੇ ਸਟੇਜ ਉਤੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਤਕ ਵੀ ਨਹੀਂ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੇ ਕੀਤੇ ਹੋਏ ਫੈਸਲਿਆਂ ਨੂੰ ਤੇ ਵੀ ਖੂਬ ਸਿਆਸੀ ਰਗੜੇ ਲਗਾਏ।ਅੱਜ ਸਿੱਧੂ ਦੀ ਕਾਨੂੰਨ ਰੈਲੀ ਵਿਚ ਇਕ ਕਾਂਗਰਸੀ ਐਮਪੀ ਸਮੇਤ ਕਾਂਗਰਸ ਦੇ ਚਾਰ ਵਿਧਾਇਕ ਕਾਹਨੂੰਵਾਨ ਤੋਂ ਫਤਹਿਜੰਗ ਸਿੰਘ ਬਾਜਵਾ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਦੋ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸੰਤੋਖ ਸਿੰਘ ਭਲਾਈਪੁਰ ਵੀ ਹਾਜ਼ਰ ਸਨ।ਇਸ ਰੈਲੀ ਵਿਚ ਗ਼ੈਰਹਾਜ਼ਰ ਅਤੇ ਪਰ ਬਹੁਤ ਮਹੱਤਵਪੂਰਨ ਐਮਪੀ ਪ੍ਰਤਾਪ ਸਿੰਘ ਬਾਜਵਾ ਬਾਰੇ ਵੀ ਸਿੱਧੂ ਨੇ ਮਾਮੂਲੀ ਅਜਿਹਾ ਜ਼ਿਕਰ ਕੀਤਾ, ਪਰ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਅੰਦਰ ਚੱਲ ਰਹੇ ਸਰਦ ਰੁੱਤ ਦੇ ਸੈਸ਼ਨ ਦੀ ਕਾਰਵਾਈ ਵਿੱਚ ਮਸ਼ਰੂਫ ਦੱਸਿਆ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਕੁੱਲ ਬਜਟ ਅਤੇ ਪੰਜਾਬ ਸਰਕਾਰ ਦੇ ਖਰਚੇ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਕੇਵਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵੀ ਹਿੱਤ ਚ ਹੀ ਉਲਝ ਕੇ ਰਹਿ ਗਈ ਹੈ।ਇਸ ਮੌਕੇ ਖਾਸ ਤੌਰ ਤੇ ਪ੍ਰੈੱਸ ਅਤੇ ਪਹੁੰਚੇ ਹੋਏ ਮੀਡੀਆ ਚੈਨਲਾਂ ਨੂੰ ਸਿੱਧੂ ਦੀ ਪ੍ਰੈਸ ਕਾਨਫ਼ਰੰਸ ਦੀ ਵੀ ਉਮੀਦ ਸੀ ਤਾਂ ਜੋ ਸਿੱਧੂ ਕੋਈ ਹੋਰ ਸਿਆਸੀ ਛੱਕਾ ਲਗਾਉਣਗੇ ਪਰ ਸਿੱਧੂ ਸਟੇਜ ਤੋਂ ਭਾਸ਼ਣ ਦੇ ਕੇ ਹੀ ਅਗਲੇ ਪੜਾਅ ਲਈ ਕਾਫਲੇ ਸਮੇਤ ਰਵਾਨਾ ਹੋ ਗਏ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin