Punjab

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਮਿਲੇਗੀ ਮੁਫਤ ਸਿੱਖਿਆ

ਪਠਾਨਕੋਟ – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਚ ਹਰ ਬੱਚੇ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰੰਗ ਭਾਵੇਂ ਗੂੜ੍ਹਾ ਹੋਵੇ ਪਰ ਇਰਾਦਾ ਸਾਫ਼ ਹੈ। ਉਹ ਨਾ ਤਾਂ ਝੂਠੇ ਵਾਅਦੇ ਕਰਦੇ ਹਨ ਤੇ ਨਾ ਹੀ ਝੂਠੇ ਐਲਾਨ ਕਰਦੇ ਹਨ। ਕੇਜਰੀਵਾਲ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ, ਜਿੱਥੋਂ ਉਹ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ‘ਚ ਹਿੱਸਾ ਲੈਣ ਲਈ ਸਿੱਧੇ ਪਠਾਨਕੋਟ ਲਈ ਰਵਾਨਾ ਹੋਏ। ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਵੀਰਵਾਰ ਨੂੰ ਪਠਾਨਕੋਟ ਵਿਚ ਚੌਥੀ ਗਾਰੰਟੀ ਦਾ ਐਲਾਨ ਵੀ ਕਰਨਗੇ, ਇਹ ਐਲਾਨ ਸਿਰਫ ਸਿੱਖਿਆ ਨਾਲ ਸਬੰਧਤ ਹੋਵੇਗਾ। ਇਸ ਤੋਂ ਬਾਅਦ ਉਹ ਸ਼ਾਮ ਨੂੰ ਹੀ ਦਿੱਲੀ ਲਈ ਰਵਾਨਾ ਹੋਣਗੇ।‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਠਾਨਕੋਟ ਫੇਰੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਵੱਖ-ਵੱਖ ਖੇਤਰਾਂ ਤੋਂ ਵਰਕਰ ਸਵੇਰ ਤੋਂ ਹੀ ਕੇਜਰੀਵਾਲ ਦੇ ਸਵਾਗਤ ਲਈ ਪਹੁੰਚ ਗਏ ਸਨ। ਉਨ੍ਹਾਂ ਦੀ ਰੈਲੀ ਸ਼ਹਿਰ ਦੇ ਗੁਰਦਾਸਪੁਰ ਰੋਡ ‘ਤੇ ਹੋਣੀ ਹੈ। ਟ੍ਰੈਫਿਕ ਵਿਵਸਥਾ ਨੂੰ ਡਾਇਵਰਟ ਕਰਕੇ ਚਲਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹੋਣਗੇ।

Related posts

ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਦੇ ਨਸ਼ੀਲੇ ਪਦਾਰਥ, ਨਕਦੀ ਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

Bunty

ਪੰਜਾਬ ਵਿਚਲੇ ਦਰਆਿਵਾਂ ਨੂੰ ਸਾਫ਼, ਹੋਰ ਡੂੰਘਾ ਅਤੇ ਚੌੜਾ ਕਰਨ ਦੀ ਯੋਜਨਾ: ਹਰਪਾਲ ਸਿੰਘ ਚੀਮਾ

admin

ਖ਼ਾਲਸਾ ਕਾਲਜ ਵਿਖੇ ‘ਪੱਤਰਕਾਰੀ ਦੇ ਆਧੁਨਿਕ ਮਾਧਿਅਮ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ

admin