ਰੋਮ (ਇਟਲੀ) – ਉਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਦੇ ਹਾਈਵੇ ’ਤੇ ਇੱਕ ਵੈਨ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਵੈਨ ਵਿੱਚ 9 ਪੰਜਾਬੀ ਸਵਾਰ ਸਨ। ਜੋ ਕਿ 13 ਮਈ ਦਿਨ ਸੋਮਵਾਰ ਦੀ ਸ਼ਾਮ ਦੇ ਤਕਰੀਬਨ 5:30 ਵਜੇ ਕੰਮ ਤੋਂ ਵਾਪਸ ਪਰਤ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੀਆਂ ਕਈ ਬਾਜੀਆਂ ਲੱਗ ਗਈਆਂ। ਵੈਨ ਵਿੱਚ ਸਵਾਰ ਦੋ ਵਿਅਕਤੀਆਂ ਪਾਖਰ ਸਿੰਘ ਉਮਰ 64 ਸਾਲ ਅਤੇ ਸੁਖਦੀਪ ਸਿੰਘ ਉਮਰ 32 ਸਾਲ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਅਤੇ ਬਾਕੀ ਦੇ 7 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਂਚਾਰ ਮਿਲਿਆ ਹੈ। ਹਾਦਸੇ ਦੀ ਖਬਰ ਮਿਲਦਿਆਂ ਹੀ ਪੁਲਿਸ, ਐਮਬੂਲੈਂਸ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਹੀ ਮਦਦ ਲਈ ਪਹੁੰਚ ਗਈਆਂ ਸਨ। ਆਖਰੀ ਖਬਰਾਂ ਮਿਲਣ ਤੱਕ ਜਖਮੀਆਂ ਵਿੱਚੋਂ ਇੱਕ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਉਮਰ 26 ਸਾਲ ਮੋਢੇ ’ਤੇ ਲੱਗੀ ਸੱਟ ਕਾਰਨ ਅਤੇ ਇਕ ਹੋਰ ਵਿਅਕਤੀ ਅਜੇ ਵੀ ਹਸਪਤਾਲ ਦਾਖਲ ਹੈ ਅਤੇ ਬਾਕੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਵਾਪਰੇ ਇਸ ਦੁਖਦਾਈ ਹਾਦਸੇ ਕਾਰਨ ਭਾਰਤੀ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
previous post