International

ਮਾਸਕੋ ‘ਚ ਗਰਮੀ ਤੋੜ ਰਹੀ ਹੈ ਰਿਕਾਰਡ, 35 ਡਿਗਰੀ ਤੋਂ ਪਾਰ ਪਹੁੰਚਿਆਂ ਤਾਪਮਾਨ

ਮਾਸਕੋ – ਰੂਸ ਦੀ ਰਾਜਧਾਨੀ ਮਾਸਕੋ ਵਿੱਚ ਗਰਮੀ ਰਿਕਾਰਡ ਤੋੜ ਰਹੀ ਹੈ। ਰੂਸ ਵਿੱਚ 35 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਅੱਜ ਰੂਸ ‘ਚ ਹੁਣ ਤਕ ਦਾ ਸਭ ਤੋਂ ਗਰਮ ਮੌਸਮ ਦੇਖਿਆ ਗਿਆ, ਤੁਹਾਨੂੰ ਦੱਸ ਦੇਈਏ ਕਿ ਮਾਸਕੋ ਨੇ 1917 ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਤਾਪਮਾਨ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।ਗਰਮੀ ਦੇ ਮੌਸਮ ਕਾਰਨ ਏਅਰ ਕੰਡੀਸ਼ਨਰ, ਪੱਖੇ, ਆਈਸਕ੍ਰੀਮ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਦੀ ਮੰਗ ਵਧ ਗਈ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਵਸਨੀਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ, ਜਦੋਂ ਤਾਪਮਾਨ ਬਹੁਤ ਗਰਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ।ਮਾਸਕੋ ਵਿੱਚ ਰਹਿਣ ਵਾਲੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਜਨਤਕ ਫੁਹਾਰਿਆਂ ਦਾ ਸਹਾਰਾ ਲੈਂਦੇ ਤੇ ਪਾਰਕਾਂ ਵਿੱਚ ਬੈਠੇ ਦੇਖੇ ਗਏ।ਰਿਪੋਰਟ ਮੁਤਾਬਕ 44 ਦਿਨਾਂ ਤੱਕ ਚੱਲੀ ਇਸ ਹੀਟਵੇਵ ਦੌਰਾਨ ਗਰਮੀ ਕਾਰਨ ਕਈ ਬਿਮਾਰੀਆਂ ਨੇ ਜਨਮ ਲਿਆ, ਪਾਚਨ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਤੇ ਕੈਂਸਰ ਵੀ ਲੋਕਾਂ ‘ਚ ਤੇਜ਼ੀ ਨਾਲ ਵਧਣ ਲੱਗਾ। 2010 ‘ਚ ਰੂਸ ‘ਚ 44 ਦਿਨਾਂ ਦੀ ਹੀਟਵੇਵ ਕਾਰਨ 56 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ‘ਤੇ ਇਹ ਖੁਲਾਸਾ ਹੋਇਆ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin