ਜਲੰਧਰ, (ਪਰਮਿੰਦਰ ਸਿੰਘ) – ਲੰਮੇ ਸਮੇ ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਆਪਣੀ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਤਨਖਾਹ ਵਾਧੇ, ਈ. ਐਸ. ਆਈ, ਪੱਕੇ ਕਰਨ ਦੀ ਮੰਗ ਰੱਖੀ ਗਈ । ਕੈਬਿਨੇਟ ਮੰਤਰੀ ਵੱਲੋ ਮਿਡ ਡੇ ਮੀਲ ਕੁੱਕ ਵਰਕਰਾਂ ਦੀਆਂ ਮੰਗਾ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਸਰਕਾਰ ਪੱਧਰ ਤੇ ਤੁਹਾਡੀਆਂ ਮੰਗਾ ਰੱਖਣਗੇ ਤੇ ਹੱਲ ਕਰਵਾਉਣਗੇ । ਇਸ ਮੌਕੇ ਰਾਣੀ, ਨਰੇਸ਼, ਪ੍ਰਵੀਨ ਕੁਮਾਰੀ, ਕੁਲਵਿੰਦਰ, ਅਮਨਦੀਪ ਕੌਰ, ਨੀਲਮ ਰਾਣੀ, ਅੰਜਲੀ ਦੇਵੀ, ਕੈਲਾਸ਼ ਦੇਵੀ ਮੌਜੂਦ ਸਨ ।