ArticlesAustralia & New ZealandBreaking NewsLatest NewsSport

ਮਿਸ਼ੇਲ ਸਟਾਰਕ, ਟਿਮ ਸਾਊਥੀ ਨੂੰ ਪਛਾੜ ਕੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੱਤਵੇਂ ਸਥਾਨ ‘ਤੇ ਪੁੱਜਾ

ਮਿਸ਼ੇਲ ਸਟਾਰਕ, ਆਸਟ੍ਰੇਲੀਅਨ ਕ੍ਰਿਕਟਰ।

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿਰੁੱਧ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਪਿੱਛੇ ਛੱਡ ਦਿੱਤਾ। ਸਟਾਰਕ ਦੇ ਨਾਂ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ 777 ਵਿਕਟਾਂ ਦਰਜ ਹਨ, ਜਦਕਿ ਸਾਊਥੀ ਨੇ ਆਪਣੇ ਕਰੀਅਰ ਵਿੱਚ 776 ਵਿਕਟਾਂ ਲਈਆਂ ਸਨ। ਇਸ ਪ੍ਰਦਰਸ਼ਨ ਨਾਲ ਸਟਾਰਕ ਤੇਜ਼ ਗੇਂਦਬਾਜ਼ਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ।

ਗਕੇਬਰਹਾ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਸਟਾਰਕ ਨੇ ਮੈਥਿਊ ਬ੍ਰੀਟਜ਼ਕੇ, ਵਿਆਨ ਮਲਡਰ ਅਤੇ ਦੱਖਣੀ ਅਫ਼ਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੂੰ ਆਊਟ ਕੀਤਾ। ਸਟਾਰਕ ਨੇ ਆਪਣੇ ਟੈਸਟ ਕਰੀਅਰ ਵਿੱਚ 450 ਤੋਂ ਵੱਧ ਵਿਕਟਾਂ ਵੀ ਹਾਸਲ ਕਰ ਲਈਆਂ ਹਨ। ਹੁਣ ਉਨ੍ਹਾਂ ਦੀ ਨਜ਼ਰ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਦੇ ਰਿਕਾਰਡ ‘ਤੇ ਹੈ, ਜਿਨ੍ਹਾਂ ਦੇ ਨਾਂ 789 ਅੰਤਰਰਾਸ਼ਟਰੀ ਵਿਕਟਾਂ ਹਨ। ਸਟਾਰਕ ਦੀ ਇਹ ਉਪਲਬਧੀ ਉਨ੍ਹਾਂ ਦੇ ਲੰਮੇ ਅਤੇ ਸਫ਼ਲ ਅੰਤਰਰਾਸ਼ਟਰੀ ਕਰੀਅਰ ਨੂੰ ਦਰਸਾਉਂਦੀ ਹੈ। ਜੇਕਰ ਉਹ ਇਸੇ ਤਰ੍ਹਾਂ ਵਿਕਟਾਂ ਲੈਂਦੇ ਰਹੇ ਤਾਂ ਉਹ ਜਲਦੀ ਹੀ ਵਕਾਰ ਯੂਨਿਸ ਨੂੰ ਵੀ ਪਿੱਛੇ ਛੱਡ ਸਕਦੇ ਹਨ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 10 ਤੇਜ਼ ਗੇਂਦਬਾਜ਼ਾਂ ਦੇ ਨਾਮ ਹੇਠਾਂ ਦਿੱਤੇ ਜਾ ਰਹੇ ਹਨ:

  1. 991 – ਜੇਮਜ਼ ਐਂਡਰਸਨ (ਇੰਗਲੈਂਡ)
  2. 949 – ਗਲੇਨ ਮੈਕਗ੍ਰਾ (ਆਸਟ੍ਰੇਲੀਆ)
  3. 916 – ਵਸੀਮ ਅਕਰਮ (ਪਾਕਿਸਤਾਨ)
  4. 847 – ਸਟੂਅਰਟ ਬ੍ਰਾਡ (ਇੰਗਲੈਂਡ)
  5. 829 – ਸ਼ੌਨ ਪੋਲਕ (ਦੱਖਣੀ ਅਫਰੀਕਾ)
  6. 789 – ਵਕਾਰ ਯੂਨਿਸ (ਪਾਕਿਸਤਾਨ)
  7. 777 – ਮਿਸ਼ੇਲ ਸਟਾਰਕ (ਆਸਟ੍ਰੇਲੀਆ)
  8. 776 – ਟਿਮ ਸਾਊਥੀ (ਨਿਊਜ਼ੀਲੈਂਡ)
  9. 761 – ਚਮਿੰਡਾ ਵਾਸ (ਸ਼੍ਰੀਲੰਕਾ)
  10. 746 – ਕੋਰਟਨੀ ਵਾਲਸ਼ (ਵੈਸਟਇੰਡੀਜ਼)

ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਨਾਮ ਹੇਠਾਂ ਦਿੱਤੇ ਜਾ ਰਹੇ ਹਨ:

  1. 800 – ਮੁਥੱਈਆ ਮੁਰਲੀਧਰਨ (ਸ਼੍ਰੀਲੰਕਾ)
  2. 708 – ਸ਼ੇਨ ਵਾਰਨ (ਆਸਟ੍ਰੇਲੀਆ)
  3. 704 – ਜੇਮਜ਼ ਐਂਡਰਸਨ (ਇੰਗਲੈਂਡ)
  4. 619 – ਅਨਿਲ ਕੁੰਬਲੇ (ਭਾਰਤ)
  5. 604 – ਸਟੂਅਰਟ ਬ੍ਰਾਡ (ਇੰਗਲੈਂਡ)
  6. 573 – ਨਾਥਨ ਲਿਓਨ (ਆਸਟ੍ਰੇਲੀਆ)
  7. 563 – ਗਲੇਨ ਮੈਕਗ੍ਰਾ (ਆਸਟ੍ਰੇਲੀਆ)
  8. 537 – ਰਵੀਚੰਦਰਨ ਅਸ਼ਵਿਨ (ਭਾਰਤ)
  9. 519 – ਕੋਰਟਨੀ ਵਾਲਸ਼ (ਵੈਸਟਇੰਡੀਜ਼)
  10. 451 – ਮਿਸ਼ੇਲ ਸਟਾਰਕ (ਆਸਟ੍ਰੇਲੀਆ)

Related posts

ਇਤਿਹਾਸਕ ਸੀਰੀਜ਼ ਜਿੱਤਣਾ ਚਾਹੇਗੀ ਟੀਮ ਇੰਡੀਆ

Bunty

ਕਾਰਪੋਰਲ ਅਮਰ ਸਿੰਘ ਨੇ ਕੈਨਬਰਾ ਵਿੱਚ 24 ਘੰਟੇ ਦੀ ਮੈਰਾਥਨ ’ਚ ਜਿੱਤਿਆ ਸੋਨ ਤਮਗ਼ਾ

Bunty

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin