India

ਮੁਸਲਿਮ ਵਿਆਹ ਅਤੇ ਤਲਾਕ ਕਾਨੂੰਨ ਰੱਦ ਕਰਨ ਵਾਲਾ ਬਿੱਲ ਆਸਾਮ ਵਿਧਾਨ ਸਭਾ ’ਚ ਪਾਸ

ਗੁਹਾਟੀ – ਆਸਾਮ ਵਿਧਾਨ ਸਭਾ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ, ਜਿਸ ’ਚ ਮੁਸਲਮਾਨਾਂ ਦੇ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਇਕ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ। ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਜੋਗੇਨ ਮੋਹਨ ਨੇ 22 ਅਗਸਤ ਨੂੰ ਵਿਧਾਨ ਸਭਾ ’ਚ ਆਸਾਮ ਰੀਪੀਲ ਬਿੱਲ, 2024 ਨੂੰ ਪੇਸ਼ ਕੀਤਾ ਸੀ, ਜਿਸ ’ਚ ਆਸਾਮ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ 1935 ਅਤੇ ਆਸਾਮ ਰੀਪੀਲ ਆਰਡੀਨੈਂਸ 2024 ਨੂੰ ਰੱਦ ਕਰਨ ਦੀ ਵਿਵਸਥਾ ਕੀਤੀ ਗਈ ਹੈ। ਸਦਨ ’ਚ ਬਿੱਲ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ,’’ਸਾਡਾ ਉਦੇਸ਼ ਨਾ ਸਿਰਫ਼ ਬਾਲ ਵਿਆਹ ਨੂੰ ਖ਼ਤਮ ਕਰਨਾ ਹੈ ਸਗੋਂ ਕਾਜ਼ੀ ਪ੍ਰਣਾਲੀ ਤੋਂ ਛੁਟਕਾਰਾ ਪਾਉਣਾ ਵੀ ਹੈ। ਅਸੀਂ ਮੁਸਲਮਾਨਾਂ ਦੇ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਨੂੰ ਸਰਕਾਰੀ ਪ੍ਰਣਾਲੀ ਅਧੀਨ ਲਿਆਉਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਸਾਰੇ ਵਿਆਹਾਂ ਨੂੰ ਰਜਿਸਟਰੇਸ਼ਨ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਰਨਾ ਹੋਵੇਗਾ ਪਰ ਰਾਜ ਸਰਕਾਰ ਇਸ ਮਕਸਦ ਲਈ ਕਾਜ਼ੀਆਂ ਵਰਗੀ ਵੱਖਰੀ ਨਿੱਜੀ ਸੰਸਥਾ ਦਾ ਸਮਰਥਨ ਨਹੀਂ ਕਰ ਸਕਦੀ।

Related posts

ਬਿਜਲੀ ਸੰਕਟ ਨੂੰ ਲੈ ਕੇ ਐਕਸ਼ਨ ‘ਚ ਕੇਂਦਰ ਸਰਕਾਰ, ਪਾਵਰ ਪਲਾਂਟਾਂ ਨੂੰ ਕੋਲਾ ਦਰਾਮਦ ਕਰਨ ਦੇ ਦਿੱਤੇ ਹੁਕਮ

Bunty

‘ਯੂਨੀਵਰਸਿਟੀਆਂ ਅਜਿਹਾ ਮਾਹੌਲ ਬਣਾਉਣ ਜਿੱਥੇ ਨੌਜਵਾਨ ਆਪਣੀ ਪ੍ਰਤਿਭਾ, ਸੁਪਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰ ਸਕਣ’

admin

ਹਰਿਆਣਾ ਵਿੱਚ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ

Bunty