Punjab

ਮੁੱਖ ਮੰਤਰੀ ਨੇ ਦੇਰ ਰਾਤ ਤਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਮੋਰਿੰਡਾ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੇਰ ਰਾਤ ਤਕ ਮੋਰਿੰਡਾ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਚੰਨੀ ਦੇ ਸਥਾਨਕ ਦਫਤਰ ਇੰਚਾਰਜ ਹਰਜੋਤ ਸਿੰਘ ਢੰਗਰਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਦਿਨ ਰਾਤ ਕੰਮ ਕਰ ਰਹੇ ਹਨ ਉੱਥੇ ਹੀ ਉਹ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਲੈ ਕੇ ਵੀ ਸਰਗਰਮ ਰਹਿੰਦੇ ਹਨ ਜਿਸਦੇ ਚਲਦਿਆਂ ਉਨਾਂ ਰਾਤ ਕਰੀਬ ਡੇਢ ਵਜੇ ਅਪਣੀ ਮੋਰਿੰਡਾ ਰਿਹਾਇਸ਼ ‘ਤੇ ਪਹੁੰਚ ਕੇ ਸਥਾਨਕ ਕੌਸਲਰਾਂ ਅਤੇ ਕਾਂਗਰਸੀ ਵਰਕਰਾਂ ਸਹਿਤ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ। ਇਸ ਮੋਕੇ ਮੁੱਖ ਮੰਤਰੀ ਚੰਨੀ ਦੇ ਓਐੱਸਡੀ ਸਨੂੰ ਦੱਤ, ਦਫ਼ਤਰ ਇੰਚਾਰਜ ਹਰਜੋਤ ਸਿੰਘ ਢੰਗਰਾਲੀ, ਸਿਕੰਦਰ ਸਿੰਘ ਚੱਕਲਾਂ, ਕੌਸਲਰ ਰਾਜਪ੍ਰਰੀਤ ਸਿੰਘ ਰਾਜੀ, ਕੌਂਸਲਰ ਰਿੰਪੀ ਕੁਮਾਰ, ਸਮਾਜਸੇਵੀ ਸੰਗਤ ਸਿੰਘ ਭਾਮੀਆਂ, ਰਵੀ ਮੜੋਲੀ, ਵਰਿੰਦਰ ਸਿੰਘ, ਧਰਮਿੰਦਰ ਸਿੰਘ ਮੱਖਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੋਲਾਨੀ ਗਿਰੀ, ਐੱਸਐੱਸਪੀ ਰੂਪਨਗਰ, ਤਹਿਸੀਲਦਾਰ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ ਆਦਿ ਅਧਿਕਾਰੀ ਹਾਜ਼ਰ ਸਨ।

Related posts

ਐੱਸਕੇਐੱਮ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ/ਦਫ਼ਤਰਾਂ ਅੱਗੇ ਵਿਸ਼ਾਲ ਧਰਨੇ !

admin

ਸਰਕਾਰ ਦੇ ਅਣਥੱਕ ਉਪਰਾਲਿਆਂ ਸਦਕਾ ਸਕੂਲੀ ਸਿੱਖਿਆ ‘ਚ ਸੁਧਾਰ ਹੋ ਰਹੇ ਹਨ: ਬਰਿੰਦਰ ਕੁਮਾਰ ਗੋਇਲ

admin

ਪੰਜਾਬ ਪੁਲਿਸ ਹੁਣ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰੇਗੀ !

admin