Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਘਵ ਚੱਢਾ ਨਾਲ ਨੈਸ਼ਨਲ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਅਹਿਮ  ਮੁਲਾਕਾਤ  

ਮੋਹਾਲੀ – ਨੈਸ਼ਨਲ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਰਾਜ ਸਭਾ -ਸ਼ਰਦ ਪਵਾਰ ਅਤੇ  ਮੈਂਬਰ ਲੋਕ ਸਭਾ ਸੁਪ੍ਰਿਆ ਸੁਲੇ ਦੀ ਤਰਫੋਂ ਮਹਾਰਾਸ਼ਟਰ ਦਿਵਸ  ਦੇ ਮੌਕੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਸ਼ੁੱਭ ਇੱਛਾਵਾਂ   ਭੇਜੀਆਂ ਗਈਆਂ । ਸ਼ਰਦ ਪਵਾਰ ਦਾ ਸੁਨੇਹਾ ਲੈ ਕੇ ਨੈਸ਼ਨਲ ਕਾਂਗਰਸ ਪਾਰਟੀ ਦੇ  ਪੰਜਾਬ ਯੂਨਿਟ  ਪ੍ਰਧਾਨ  ਸਵਰਨ ਸਿੰਘ ਅਤੇ ਐੱਨ.ਸੀ.ਪੀ. ਯੂਥ ਵਿੰਗ ਦੇ ਰਾਸ਼ਟਰੀ ਸਕੱਤਰ- ਗੁਰਿੰਦਰ ਸਿੰਘ ਸ਼ੰਮੀ ਅਤੇ ਪਰਮਿੰਦਰ ਸਿੰਘ ਨੇ ਕਪੂਰਥਲਾ ਹਾਊਸ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ   ਨਾਲ ਮੁਲਾਕਾਤ ਕੀਤੀ  । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨ.ਸੀ.ਪੀ. ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ  ਕਪੂਰਥਲਾ ਹਾਊਸ ਵਿਖੇ ਐੱਨ.ਸੀ.ਪੀ. ਨੇਤਾਵਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੈਂਬਰ ਰਾਜ ਸਭਾ- ਰਾਘਵ ਚੱਢਾ ਦੇ ਨਾਲ 45 ਮਿੰਟ ਦੇ ਕਰੀਬ ਮੀਟਿੰਗ ਹੋਈ  । ਅਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ  । ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮੈਂਬਰ ਲੋਕ ਸਭਾ ਅਤੇ ਐੱਨ.ਸੀ.ਪੀ.- ਨੇਤਾ  – ਸੁਪਰੀਆ ਸੂਲੇ  ਦਾ ਫ਼ੋਨ ਦੇ ਜ਼ਰੀਏ ਧੰਨਵਾਦ ਕੀਤਾ  । ਸਵਰਨ ਸਿੰਘ ਐੱਨ.ਸੀ.ਪੀ.-  ਪੰਜਾਬ ਪ੍ਰਧਾਨ ਨੇ ਕਿਹਾ ਕਿ  ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਮਿਲ ਕੇ  ਇਹ ਜ਼ੋਰ ਲਗਾ ਰੱਖਿਆ ਹੈ ਕਿ ਉਹ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ  ਬਿਨਾਂ ਵਜ੍ਹਾ
ਰੁਕਾਵਟਾਂ ਰੁਕਾਵਟ ਖਡ਼੍ਹੀ ਕਰਨ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਵਿੱਚ ਅੜਿੱਕਾ ਖੜ੍ਹਾ ਕਰਨਾ ਚਾਹੁੰਦੇ ਹਨ, ਤਾਂ ਕਿ ਪੰਜਾਬ ਵਿਚਲੀ ਆਪ ਦੀ ਸਰਕਾਰ ਨੂੰ ਸ਼ਬਦੀ ਬਿਆਨਬਾਜ਼ੀ ਰਾਹੀਂ ਘੇਰਿਆ ਜਾ ਸਕੇ  । ਸਵਰਨ ਸਿੰਘ ਨੇ ਕਿਹਾ ਕਿ ਐੱਨ.ਸੀ.ਪੀ.- ਨੇਤਾ ਸ਼ਰਦ ਪਵਾਰ ਦੇ ਵੱਲੋਂ ਉਨ੍ਹਾਂ ਨੂੰ ਇਹ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਦੇ ਨਾਲ ਮਿਲ ਕੇ  ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਮਾਅਨਿਆਂ  ਦੇ ਵਿਚ ਲਾਗੂ ਕਰਨ ਦੇ ਲਈ  ਲੋਕਾਂ ਤੱਕ ਪਹੁੰਚਾਇਆ ਜਾਵੇ   । ਐੱਨ.ਸੀ.ਪੀ. ਨੇਤਾ ਸਵਰਨ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਗਣ ਜਿੰਨਾ ਮਰਜ਼ੀ ਜ਼ੋਰ ਆਪ ਦੀ ਸਰਕਾਰ ਨੂੰ ਫੇਲ੍ਹ ਕਰਨ ਦੇ ਲਈ ਲਗਾ ਦੇਣ , ਪ੍ਰੰਤੂ ਇਹ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਦਿਨ ਪ੍ਰਤੀ ਦਿਨ ਪੰਜਾਬ ਦੀ ਭਲਾਈ ਲਈ ਪ੍ਰਾਜੈਕਟ ਅਤੇ ਯੋਜਨਾਵਾਂ ਨੂੰ ਅਮਲੀ ਰੂਪ ਪਹਿਨਾਇਆ ਜਾ ਰਿਹਾ ਹੈ  ।

Related posts

ਲੁੱਟ, ਜਾਤੀ-ਪਾਤੀ ਤੇ ਵਿਤਕਰੇ ਦੇ ਖਾਤਮੇ ਲਈ ਜੂਝਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ: ਪਾਸਲਾ

admin

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਅਤੇ ਐਨ.ਜੀ.ਓ. ਪ੍ਰਜਵਲਾ ਵੱਲੋਂ ਸਾਂਝੇ ਤੌਰ ’ਤੇ ਸਾਈਬਰ ਇਨੇਬਲਡ ਮਨੁੱਖੀ ਤਸਕਰੀ ’ਤੇ ਵਰਕਸ਼ਾਪ ਦਾ ਆਯੋਜਨ 

Bunty

ਅਟਾਰੀ ‘ਚ ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ

Bunty