India

ਮੇਘਵਾਲ ਦਾ ਵਿਰੋਧੀ ਧਿਰ ’ਤੇ ਨਿਸ਼ਾਨਾ, ਤੁਹਾਡੇ ਰਾਜਕਾਲ ’ਚ ਹੀ ਹੋਈ ਈ.ਡੀ.-ਸੀ.ਬੀ.ਆਈ. ਦੀ ਸਥਾਪਨਾ

ਨਵੀਂ ਦਿੱਲੀ – ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਲੈ ਕੇ ਸ਼ਨੀਵਾਰ ਨੂੰ ਵਿਰੋਧੀ ਪਾਰਟੀਆਂ ’ਤੇ ਤਨਜ ਕਸਦਿਆਂ ਕਿਹਾ ਕਿ ਏਜੰਸੀਆਂ ਦੀ ਸਥਾਪਨਾ ਉਨ੍ਹਾਂ ਦੇ ਹੀ ਸ਼ਾਸਨ ਕਾਲ ਦੌਰਾਨ ਕੀਤੀ ਗਈ ਸੀ। ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ’ਤੇ ਇਥੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਰਵਾਈ ਕਾਨੂੰਨ ਮੁਤਾਬਕ ਹੁੰਦੀ ਹੈ। ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਕਈ ਜੱਜ, ਕਾਨੂੰਨ ਅਧਿਕਾਰੀ ਅਤੇ ਸਰਕਾਰੀ ਅਧਿਕਾਰੀ ਇਸ ਸੰਮੇਲਨ ਵਿਚ ਮੌਜੂਦ ਸਨ। ਮੇਘਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਈ. ਡੀ. ਦੇ ਮੁਖੀ ਰਾਹੁਲ ਨਵੀਨ ਅਤੇ ਸੀ.ਬੀ.ਆਈ. ਡਾਇਰੈਕਟਰ ਪਰਵੀਨ ਸੂਦ ਕਾਨਫਰੰਸ ਵਿਚ ਹਿੱਸਾ ਲੈ ਰਹੇ ਹਨ। ਮੇਘਵਾਲ ਨੇ ਹਲਕੇ-ਫੁਲਕੇ ਲਹਿਜੇ ਵਿਚ ਕਿਹਾ ਕਿ ਇਹ (ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਈ. ਡੀ. ਅਤੇ ਸੀ. ਬੀ.ਆਈ. ਦੀ ਦੁਰਵਰਤੋਂ ਦਾ ਦੋਸ਼) ਚੋਣਾਂ ਵਿਚ ਇਕ ਵੱਡਾ ਮੁੱਦਾ ਹੈ। ਇਸੇ ਲਈ ਉਹ ਇਥੇ ਬੈਠੇ ਹਨ। ਬਾਕੀ ਤੁਸੀਂ ਸਮਝ ਗਏ ਹੋਵੋਗੇ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

admin

AI ਬਹੁ-ਭਾਸ਼ਾਈ ਅਤੇ ਆਵਾਜ਼-ਯੋਗ ਹੋਣਾ ਚਾਹੀਦਾ ਹੈ – ਅਮਿਤਾਭ ਨਾਗ

admin

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

admin