International

ਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤ

ਮੈਕਸੀਕੋ – ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਗਵਰਨਰ ਐਨਰਿਕ ਅਲਫਾਰੋ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਅਲਫਾਰੋ ਨੇ ਵੀਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਮਾਰੇ ਗਏ ਲੋਕਾਂ ‘ਚ ਚਾਰ ਪੁਲਸ ਕਰਮਚਾਰੀ ਸ਼ਾਮਲ ਹਨ।

ਹਥਿਆਰਬੰਦ ਨਾਗਰਿਕ ਇੱਕ ਘਰ ਤੋਂ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅੱਠ ਹਮਲਾਵਰਾਂ ਨੂੰ ਮਾਰ ਦਿੱਤਾ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਗਵਰਨਰ ਨੇ ਕਿਹਾ ਕਿ ਬਦਕਿਸਮਤੀ ਨਾਲ ਮੁਕਾਬਲੇ ਦੌਰਾਨ ਚਾਰ ਪੁਲਿਸ ਵਾਲੇ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਜੈਲਿਸਕੋ ‘ਚ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਇਸ ਦੀ ਰੋਕਥਾਮ ਲਈ ਪਿਛਲੇ ਮਾਰਚ ਵਿੱਚ ਰਾਜ ਵਿੱਚ ਇੱਕ ਜੁਆਇੰਟ ਟਾਸਕ ਫੋਰਸ ਤਾਇਨਾਤ ਕੀਤੀ ਸੀ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin