International

ਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤ

ਮੈਕਸੀਕੋ – ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਗਵਰਨਰ ਐਨਰਿਕ ਅਲਫਾਰੋ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਅਲਫਾਰੋ ਨੇ ਵੀਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਮਾਰੇ ਗਏ ਲੋਕਾਂ ‘ਚ ਚਾਰ ਪੁਲਸ ਕਰਮਚਾਰੀ ਸ਼ਾਮਲ ਹਨ।

ਹਥਿਆਰਬੰਦ ਨਾਗਰਿਕ ਇੱਕ ਘਰ ਤੋਂ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅੱਠ ਹਮਲਾਵਰਾਂ ਨੂੰ ਮਾਰ ਦਿੱਤਾ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਗਵਰਨਰ ਨੇ ਕਿਹਾ ਕਿ ਬਦਕਿਸਮਤੀ ਨਾਲ ਮੁਕਾਬਲੇ ਦੌਰਾਨ ਚਾਰ ਪੁਲਿਸ ਵਾਲੇ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਜੈਲਿਸਕੋ ‘ਚ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਇਸ ਦੀ ਰੋਕਥਾਮ ਲਈ ਪਿਛਲੇ ਮਾਰਚ ਵਿੱਚ ਰਾਜ ਵਿੱਚ ਇੱਕ ਜੁਆਇੰਟ ਟਾਸਕ ਫੋਰਸ ਤਾਇਨਾਤ ਕੀਤੀ ਸੀ।

Related posts

ਆਮ ਆਦਮੀ ਦੀ ਤਰ੍ਹਾਂ ਮਾਲਦੀਵ ਤੋਂ ਭੱਜਣ ਲਈ ਕਿਉਂ ਮਜਬੂਰ ਹੋਏ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ

Bunty

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ ’ਤੇ ਸਿੰਗਾਪੁਰ ਪੁੱਜੇ ਸੈਮੀਕੰਡਕਟਰ ਸੈਕਟਰ ਵਿੱਚ ਮੈਨਪਾਵਰ ਹੁਨਰਮੰਦੀ ਵਿੱਚ ਸਹਿਯੋਗ ਲਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਜਾਣਗੇ

Bunty

ਦੱਖਣੀ ਚੀਨ ਸਾਗਰ ‘ਤੇ ਆਪਣੇ ਦਾਅਵੇ ਲਈ ਧਮਕਾਉਂਦੈ ਚੀਨ : ਕਮਲਾ ਹੈਰਿਸ

Bunty