ਮਿਸੀਸਾਗਾ – ਕੈਨੇਡਾ ਪੋਸਟ ਕੌਰਪੋਰੇਸ਼ਨ ਨੇ ਮੈਟਰੋ ਸਪਲਾਈ ਚੇਨ ਇੰਕ ਨੂੰ ਆਪਣੇ ਥਰਡ-ਪਾਰਟੀ ਲੌਜਿਸਟਿਕ ਕਾਰੋਬਾਰ, S39 ਗਰੁੱਪ ਇੰਕ, ਨੂੰ ਵੇਚਣ ਲਈ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਦੂਜੇ ਪਾਸੇ ਇਸ ਲੈਂਡਮਾਰਕ ਸੌਦੇ ਦੇ ਵਿੱਤੀ ਵੇਰਵਿਆਂ ਦਾ ਅਜੇ ਤਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਹ ਕਦਮ ਕੈਨੇਡੀਅਨ ਖਪਤਕਾਰਾਂ ਅਤੇ ਕਾਰੋਬਾਰਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਚੁੱਕਿਆ ਗਿਆ ਹੈ।
S39 ਗਰੁੱਪ, ਜੋ ਕੈਨੇਡਾ ਭਰ ’ਚ 75 ਤੋਂ ਵੱਧ ਸਹੂਲਤਾਂ ਦਾ ਸੰਚਾਲਨ ਕਰਦਾ ਹੈ ਅਤੇ ਲਗਭਗ ਤਿੰਨ ਹਜ਼ਾਰ ਕਰਮਚਾਰੀਆਂ ਨੂੰ ਰੁਜ਼ਗਾਰ ਦਿੰਦਾ ਹੈ, ਆਪਣੇ ਨਾਲ ਇੱਕ ਵਿਆਪਕ ਲੌਜਿਸਟਿਕ ਨੈੱਟਵਰਕ ਅਤੇ ਸੈਕਟਰ-ਵਿਸ਼ੇਸ਼ ਮੁਹਾਰਤ ਦਾ ਭੰਡਾਰ ਲਿਆਉਂਦਾ ਹੈ। S39 ਗਰੁੱਪ ਵੇਅਰਹਾਊਸਿੰਗ ਪੂਰਤੀ, ਸਪਲਾਈ ਚੇਨ ਪੇਸ਼ਕਸ਼ਾਂ ਅਤੇ ਆਵਾਜਾਈ ਪ੍ਰਬੰਧਨ ਪ੍ਰਦਾਨ ਕਰਦਾ ਹੈ।
ਦੱਸ ਦੇਈਏ ਕਿ ਇਸ ਵਿੱਚ 75 ਤੋਂ ਵੱਧ ਸਥਾਨ ਅਤੇ ਚਾਰ ਮਿਲੀਅਨ ਵਰਗ ਫ਼ੁੱਟ ਸਟੋਰੇਜ ਸਪੇਸ ਹੈ। ਇਸ ਦੀਆਂ ਯੋਜਨਾਵਾਂ ’ਚ ਹਰ ਕੈਨੇਡੀਅਨ ਪਤੇ ’ਤੇ ਮੇਲ, ਪੈਕੇਜ ਅਤੇ ਪਾਰਸਲ ਦੀ ਭਰੋਸੇਯੋਗ ਡਲਿਵਰੀ ਪ੍ਰਦਾਨ ਕਰਦੇ ਹੋਏ ਈ-ਕੌਮਰਸ ਮਾਰਕੀਟ ’ਚ ਆਪਣੀ ਮੌਜੂਦਗੀ ਨੂੰ ਵਧਾਉਣਾ ਸ਼ਾਮਿਲ ਹਨ। ਦੂਜੇ ਪਾਸੇ ਮੌਂਟਰੀਆਲ-ਆਧਾਰਿਤ ਮੈਟਰੋ ਸਪਲਾਈ ਚੇਨ ਇਸ ਪ੍ਰਾਪਤੀ ਨੂੰ ਇੱਕ ਪਰਿਵਰਤਨਸ਼ੀਲ ਕਦਮ ਵਜੋਂ ਦਰਸਾਉਂਦੀ ਹੈ ਜੋ ਰਣਨੀਤਕ ਕੌਨਟਰੈਕਟ ਲੌਜਿਸਟਿਕਸ ਸੇਵਾਵਾਂ ਦੇ ਖੇਤਰ ’ਚ ਉਸ ਦੀ ਸਮਰੱਥਾ ਨੂੰ ਮਹੱਤਵਪੂਰਣ ਰੂਪ ’ਚ ਵਧਾਏਗੀ।
ਇਸ ਸਬੰਧ ਵਿੱਚ ਕੈਨੇਡਾ ਪੋਸਟ ਦੇ ਪ੍ਰੈਜ਼ੀਡੈਂਟ ਅਤੇ 35O ਅਨੁਸਾਰ ਪਿਛਲੇ ਕੁਝ ਸਾਲਾਂ ’ਚ ਕੈਨੇਡਾ ਪੋਸਟ ਗਰੁੱਪ ਔਫ਼ ਕੰਪਨੀਜ਼ ਲਈ S39 ਇੱਕ ਮਜ਼ਬੂਤ ਪ੍ਰਦਰਸ਼ਨਕਾਰ ਰਿਹਾ ਹੈ। ਸਾਨੂੰ ਖ਼ੁਸ਼ੀ ਹੈ ਕਿ ਇਹ ਕਦਮ ਇੱਕ ਸਥਾਪਿਤ ਕੈਨੇਡੀਅਨ ਲੌਜਿਸਟਿਕਸ ਲੀਡਰ ਨੂੰ ਹੋਰ ਮਜ਼ਬੂਤ ਕਰਨ ’ਚ ਮਦਦ ਕਰੇਗਾ ਜਦੋਂ ਕਿ ਸਾਨੂੰ ਇਹ ਤੇਜ਼ੀ ਨਾਲ ਵੱਧ ਰਹੇ ਈ-ਕੌਮਰਸ ਮਾਰਕੀਟ ’ਚ ਅਗਵਾਈ ਕਰਨ ਲਈ ਸਾਡੇ ਯਤਨਾਂ ਨੂੰ ਫ਼ੋਕੱਸ ਕਰਨ ਦੀ ਇਜਾਜ਼ਤ ਦਿੰਦਾ ਹੈ।”
next post
