Australia & New Zealand Breaking News Latest News

ਮੈਨੂੰ COVID-19 ਵੈਕਸੀਨ ਕਦੋਂ ਮਿਲੇਗੀ?

ਆਸਟ੍ਰੇਲੀਆ ਦੀ ਸਰਕਾਰ ਚਾਹੁੰਦੀ ਹੈ, ਕਿ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਸੁਰੱਖਿਅਤ, ਮੁਫ਼ਤ, COVID-19 ਵੈਕਸੀਨ ਤੱਕ ਪਹੁੰਚ ਹੋਵੇ, ਜੇ ਉਹ ਟੀਕੇ ਲਗਵਾਉਣ ਦੀ ਚੋਣ ਕਰਦੇ ਹਨ।

ਆਸਟ੍ਰੇਲੀਆ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕ COVID-19 ਵੈਕਸੀਨ ਲਈ ਯੋਗ ਹਨ, ਜਿਸ ਵਿੱਚ 13 ਸਤੰਬਰ 2021 ਤੋਂ 12 ਤੋਂ 15 ਸਾਲ ਦੇ ਬੱਚਿਆਂ ਲਈ ਮੁਲਾਕਾਤਾਂ ਤਹਿ ਕਰਨ ਵਾਲੀਆਂ ਬੁਕਿੰਗਾਂ ਖੁੱਲ੍ਹੀਆਂ ਹਨ।

ਤਰਜੀਹੀ ਗਰੁੱਪਾਂ ਵਿੱਚਲੇ 12-15 ਸਾਲ ਦੇ ਬੱਚੇ ਪਹਿਲਾਂ ਹੀ ਯੋਗ ਹਨ, ਅਤੇ ਹੁਣ ਮੁਲਾਕਾਤਾਂ ਤਹਿ ਕਰ ਸਕਦੇ ਹਨ। ਇਸ ਵਿੱਚ 12-15 ਸਾਲ ਦੇ ਇਹ ਬੱਚੇ ਸ਼ਾਮਲ ਹਨ:

  • ਜਿੰਨ੍ਹਾਂ ਨੂੰ ਦਮਾ, ਸ਼ੱਕਰ-ਰੋਗ, ਮਿਰਗੀ, ਅਤੇ ਹੋਰ ਗੰਭੀਰ ਡਾਕਟਰੀ ਸਮੱਸਿਆਵਾਂ ਹਨ
  • ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਹਨ ਜਾਂ
  • ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿੰਦੇ ਹਨ।
  • ਜੋ ਰਾਸ਼ਟਰੀ ਅਪੰਗਤਾ ਬੀਮਾ ਸਕੀਮ ਉੱਤੇ ਹਨ
  • ਜੋ ਅਪੰਗਤਾ ਨਾਲ ਰਹਿ ਰਹੇ ਹਨ, ਅਤੇ ਉਹਨਾਂ ਨੂੰ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਕਰਨ ਲਈ ਅਕਸਰ ਸਹਾਇਤਾ ਦੀ ਲੋੜ ਹੁੰਦੀ ਹੈ

COVID-19 ਵੈਕਸੀਨ ਯੋਗਤਾ ਚੈਕਰ ਦੀ ਵਰਤੋਂ ਕਰਕੇ ਤੁਸੀਂ ਇਹ ਜਾਂਚ ਕਰ ਸਕਦੇ ਹੋ ਕਿ ਤੁਸੀਂ ਵੈਕਸੀਨ ਕਦੋਂ ਅਤੇ ਕਿੱਥੇ ਪ੍ਰਾਪਤ ਕਰ ਸਕਦੇ ਹੋ।

Related posts

One In Seven Aussie Travellers Are Flying Uninsured

admin

Doctors Reform Society slams government inaction as CoHealth clinics face shutdown

admin

Celebrate connection and culture at Hornsby’s ‘Friends, Food and Fun’ community event

admin