India

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

ਮਲਿਕਾਰਜੁਨ ਖੜਗੇ, ਕਾਂਗਰਸ ਪ੍ਰਧਾਨ।

ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਭਾਜਪਾ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਖੜਗੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।

ਦਰਅਸਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਚੇਨਈ ਵਿੱਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਅੱਤਵਾਦੀ ਕਿਹਾ ਸੀ। ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਆਪਣੇ ਬਿਆਨ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ, “ਪ੍ਰਧਾਨ ਮੰਤਰੀ ਮੋਦੀ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਡਰਾ ਰਹੇ ਹਨ। ਮੈਂ ਕਦੇ ਨਹੀਂ ਕਿਹਾ ਕਿ ਉਹ ਅੱਤਵਾਦੀ ਹਨ। ਮੇਰਾ ਮਤਲਬ ਹੈ ਕਿ ਮੋਦੀ ਹਮੇਸ਼ਾ ਧਮਕੀ ਦਿੰਦੇ ਹਨ।”

ਖੜਗੇ ਪਹਿਲਾਂ ਵੀ ਮੋਦੀ ਬਾਰੇ ਵਿਵਾਦਪੂਰਨ ਬਿਆਨ ਦੇ ਚੁੱਕੇ ਹਨ। 2024 ਵਿੱਚ, ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਹਮਲਾਵਰ ਤੈਮੂਰ ਲੰਗ ਨਾਲ ਕੀਤੀ ਸੀ। 2023 ਵਿੱਚ ਉਨ੍ਹਾਂ ਨੇ ਮੋਦੀ ਨੂੰ “ਜ਼ਹਿਰੀਲਾ ਸੱਪ” ਅਤੇ “ਝੂਠਿਆਂ ਦਾ ਨੇਤਾ” ਕਿਹਾ ਸੀ। ਕਾਂਗਰਸ ਪ੍ਰਧਾਨ ਨੇ ਬਾਅਦ ਵਿੱਚ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ।

ਪੱਛਮੀ ਬੰਗਾਲ ਦੇ ਦਮਦਮ ਉੱਤਰੀ ਵਿੱਚ ਕੱਲ੍ਹ ਬੁੱਧਵਾਰ ਨੂੰ ਇੱਕ ਚੋਣ ਰੈਲੀ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ, “ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਤਵਾਦ ਦਾ ਖਾਤਮਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਅੱਤਵਾਦੀ ਕਹਿ ਰਹੇ ਹਨ। ਖੜਗੇ ਦੀ ਭਾਸ਼ਾ ਰਾਹੁਲ ਗਾਂਧੀ ਦੇ ਨਾਲ ਹੋਣ ਤੋਂ ਬਾਅਦ ਤੋਂ ਹੀ ਵਿਗੜ ਗਈ ਹੈ, ਪਰ ਜਿੰਨਾ ਤੁਸੀਂ ਮੋਦੀ ਨੂੰ ਗਾਲਾਂ ਕੱਢੋਗੇ, ਓਨਾ ਹੀ ਕਮਲ ਹੋਰ ਖਿੜੇਗਾ। ਕਾਂਗਰਸ ਤਾਮਿਲਨਾਡੂ ਵਿੱਚ ਦੋਹਰੇ ਅੰਕੜੇ ਪਾਰ ਨਹੀਂ ਕਰੇਗੀ, ਇਹ ਬੰਗਾਲ ਅਤੇ ਪੁਡੂਚੇਰੀ ਵਿੱਚ ਮੁਸ਼ਕਿਲ ਨਾਲ ਆਪਣਾ ਖਾਤਾ ਖੋਲ੍ਹ ਸਕੇਗੀ, ਅਤੇ ਇਸਨੂੰ ਅਸਾਮ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਮਮਤਾ ਬੈਨਰਜੀ ਵੀ ਕਾਂਗਰਸ ਦੇ ਨਾਲ ਹੈ ਅਤੇ ਉਹ ਵੀ ਬਹੁਤ ਮੁਸ਼ਕਲ ਦੇ ਵਿੱਚ ਹੋਵੇਗੀ। ਮੈਨੂੰ ਦੱਸੋ, ਕੀ ਪੱਛਮੀ ਬੰਗਾਲ ਵਿੱਚ ਕਿਸੇ ਨੂੰ ਚਾਰ ਵਾਰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ? ਤੁਸੀਂ ਜਾਣਦੇ ਹੋ ਕਿ ਇਹ ਕੌਣ ਕਰ ਰਿਹਾ ਹੈ। ਅਸੀਂ ਸੂਬੇ ਵਿੱਚ ਯੂਸੀਸੀ ਲਾਗੂ ਕਰਾਂਗੇ, ਜੋ ਤਿੰਨ ਤਲਾਕ ਨੂੰ ਖਤਮ ਕਰ ਦੇਵੇਗਾ ਅਤੇ ਚਾਰ ਵਿਆਹਾਂ ਦੇ ਨਿਯਮ ਨੂੰ ਖਤਮ ਕਰ ਦੇਵੇਗਾ। ਮਮਤਾ ਬੈਨਰਜੀ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਬੰਗਾਲ ਨੂੰ ਗੁੰਡਿਆਂ ਦੇ ਹੱਥਾਂ ਵਿੱਚ ਛੱਡ ਦਿੱਤਾ ਹੈ। ਕੀ ਤੁਸੀਂ ‘ਭਾਈਪੋ’ ਨੂੰ ਮੁੱਖ-ਮੰਤਰੀ ਬਨਾਉਣਾ ਚਾਹੁੰਦੇ ਹੋ? ਮਮਤਾ ਬੈਨਰਜੀ ਜਨਤਾ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੀ ਹੈ ਕਿ ਮੁੱਖ-ਮੰਤਰੀ ਰਾਜ ਤੋਂ ਬਾਹਰ ਦਾ ਹੋਵੇਗਾ। ਬੰਗਾਲ ਦਾ ਮੁੱਖ-ਮੰਤਰੀ ਉਹ ਹੋਵੇਗਾ ਜੋ ਰਾਜ ਵਿੱਚ ਪੈਦਾ ਹੋਇਆ ਹੋਵੇ, ਬੰਗਾਲੀ ਵਿੱਚ ਪੜ੍ਹਿਆ ਹੋਵੇ ਅਤੇ ਬੰਗਾਲੀ ਬੋਲਦਾ ਹੋਵੇ। ਉਹ ‘ਭਾਈਪੋ’ ਨਹੀਂ ਹੋਵੇਗਾ, ਸਗੋਂ ਇੱਕ ਭਾਜਪਾ ਵਰਕਰ ਹੋਵੇਗਾ।”

Related posts

15 ਅਗਸਤ ਤਕ ਦਿੱਲੀ ‘ਚ 500 ਤਿਰੰਗੇ ਲਗਾਏ ਜਾਣਗੇ, ਰੱਖ-ਰਖਾਅ ਲਈ ਬਣਾਈ ਕਮੇਟੀ

Bunty

ਇਹ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ, ਅਸੀਂ ਕੰਮ ਕਰਦੇ ਹਾਂ, ਸਕੂਲ, ਹਸਪਤਾਲ ਬਣਾਉਂਦੇ ਹਾਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਦਿੰਦੇ ਹਾਂ: ਭਗਵੰਤ ਮਾਨ

Bunty

ਅਦਾਲਤ ਨੇ ਆਪ ਸੰਸਦ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਤੇ ਈਡੀ ਤੋਂ ਮੰਗਿਆ ਜਵਾਬ

Bunty