India

ਮੋਦੀ ਬਿ੍ਰਕਸ ਸੰਮੇਲਨ ’ਚ ਸ਼ਾਮਲ ਹੋਣ ਲਈ 22-23 ਅਕਤੂਬਰ ਨੂੰ ਜਾਣਗੇ ਰੂਸ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ ਬਿ੍ਰਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ’ਤੇ 22-23 ਅਕਤੂਬਰ ਨੂੰ ਰੂਸ ਜਾਣਗੇ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿ੍ਰਕਸ ਸੰਮੇਲਨ ਦੀ 16ਵੀਂ ਬੈਠਕ ਰੂਸ ਦੇ ਕਜ਼ਾਨ ’ਚ ਹੋਵੇਗੀ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਰੂਸ ਯਾਤਰਾ ਦੌਰਾਨ ਬਿ੍ਰਕਸ ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਅਤੇ ਕਜ਼ਾਨ ’ਚ ਸੱਦੇ ਗਏ ਨੇਤਾਵਾਂ ਨਾਲ ਦੁਵੱਲੀ ਬੈਠਕਾਂ ਵੀ ਕਰ ਸਕਦੇ ਹਨ।
ਇਸ ਸਾਲ ਦੇ ਬਿ੍ਰਕਸ ਸੰਮੇਲਨ ਦਾ ਵਿਸ਼ਾ ‘ਗਲੋਬਲ ਵਿਕਾਸ ਅਤੇ ਸੁਰੱਖਿਆ ਲਈ ਬਹੁਪੱਖੀਵਾਦ ਨੂੰ ਮਜ਼ਬੂਤ ਕਰਨਾ’ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਸੰਮੇਲਨ ਦੁਨੀਆ ਦੇ ਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਨੇਤਾਵਾਂ ਨੂੰ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਸਿਖ਼ਰ ਸੰਮੇਲਨ ਵਿਚ ਬਿ੍ਰਕਸ ਦੁਆਰਾ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਹ ਭਵਿੱਖ ਵਿਚ ਸਹਿਯੋਗ ਲਈ ਸੰਭਾਵੀ ਖੇਤਰਾਂ ਦੀ ਪਛਾਣ ਕਰਨ ਲਈ ਇੱਕ ਕੀਮਤੀ ਮੌਕਾ ਵੀ ਪ੍ਰਦਾਨ ਕਰੇਗਾ।

Related posts

ਪੀਐੱਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ ਜਾਰੀ, ਨੀਰਜ ਚੋਪੜਾ ਦੇ ਭਾਲੇ ਦੀ ਕਰੋੜਾਂ ‘ਚ ਲੱਗੀ ਬੋਲੀ

Bunty

ਸੀਬੀਆਈ ਤੇ ਈਡੀ ਡਾਇਰੈਕਟਰਾਂ ਦਾ ਕਾਰਜਕਾਲ ਵਧਾਉਣ ਦਾ ਆਰਡੀਨੈਂਸ ਗੈਰ-ਕਾਨੂੰਨੀ

Bunty

ਜੀ.ਐੱਸ.ਟੀ. ਦੀ ਵਸੂਲੀ ਲਈ ਜ਼ਬਰਦਸਤੀ ਨਾ ਕਰੇ ਕੇਂਦਰ : ਸੁਪਰੀਮ ਕੋਰਟ

Bunty