India

ਮੋਦੀ ਸਰਕਾਰ ਨੇ ਸਾਉਣੀ ਦੀਆਂ ਫ਼ਸਲਾਂ ਦੀ MSP ‘ਚ ਕੀਤਾ ਭਾਰੀ ਵਾਧਾ

ਨਵੀਂ ਦਿੱਲੀ – ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਾਉਣੀ ਦੀਆਂ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਵਿਚ ਭਾਰੀ ਵਾਧਾ ਕੀਤਾ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਆਰਥਕ ਮਾਮਲਿਆਂ ਦੇ ਮੰਤਰੀ ਮੰਡਲ ਕਮੇਟੀ ਦੀ ਮੀਟਿੰਗ ਵਿਚ ਸਾਉਣੀ ਦੀਆਂ ਫਸਲਾਂ ਦੀ ਐਮਐਸਪੀ ਵਿਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕੇਂਦਰੀ ਸੂੁਚਨਾ ਅਤੇ ਪ੍ਰਸਾਰਣ ਮੰਤਰੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ 8 ਸਾਲ ਵਿਚ ਸਾਡੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਵਿਚ ਕੰਮ ਕਰ ਰਹੀ ਹੈ। ਅਸੀਂ ਲਾਗਤ ਤੋਂ 50 ਫੀਸਦ ਜ਼ਿਆਦਾ ਐਮਐਸਪੀ ਦੇਣ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਵੀ ਜਾਰੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਸਾਉਣੀ ਦੀਆਂ 14 ਫਸਲਾਂ ਸਣੇ ਕੁੱਲ 17 ਫਸਲਾਂ ਦੀ ਐਮਐਸਪੀ ਵਿਚ ਵਾਧੇ ਦਾ ਫੈਸਲਾ ਕੀਤਾ ਗਿਆ ਹੈ। ਸੂਰਜਮੁਖੀ ਦੀ ਐਮਐਸਪੀ ਵਿਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਇਸ ਵਿਚ ਕੁੱਲ 385 ਰੁਪਏ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਕਪਾਹ ਦੀ ਐਮਐਸਪੀ ਵਿਚ 354 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸੋਇਆਬੀਨ ਦੇ ਸਮਰਥਨ ਮੁੱਲ ਵਿਚ 350 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਾਂਹ, ਮੂੰਗਫਲੀ, ਅਰਹਰ ਦੀ ਸਪੋਰਟ ਪ੍ਰਾਈਜ਼ ਨੂੰ ਪ੍ਰਤੀ ਕੁਇੰਟਲ 300 ਰੁਪਏ ਵਧਾਇਆ ਗਿਆ ਹੈ। ਮੱਕੀ ਦੀ ਐਮਐਸਪੀ ਇਸ ਵਾਰ ਪਿਛਲੇ ਸਾਲ ਤੋਂ 92 ਰੁਪਏ ਜ਼ਿਆਦਾ ਹੈ। ਰਾਗੀ ’ਤੇ 201 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਾਰਮਲ ਝੋਨਾ ਅਤੇ ਗ੍ਰੇਡ ਏ ਝੋਨੇ ’ਤੇ 100 ਰੁਪਏ ਵਧਾਏ ਗਏ ਹਨ।

ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਨੈਚੂਰਲ ਫਾਰਮਿੰਗ ਨੂੰ ਪ੍ਰਫੁੱਲਤ ਕਰ ਰਹੇ ਹਾਂ। 22 ਕਰੋਡ਼ ਕਿਸਾਨਾਂ ਨੂੰ ਸਾਇਲ ਹੈਲਥ ਕਾਰਡ ਜਾਰੀ ਕੀਤੇ ਗਏ ਹਨ। ਛੋਟੇ ਕਿਸਾਨਾਂ ਨੂੰ ਮਜਬੂਤ ਬਣਾਉਣ ਲਈ 10000 ਐਫਪੀਓ ਖੋਲ੍ਹਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਸਾਡੀ ਸਰਕਾਰ ਪਿਛਲੇ 8 ਸਾਲ ਤੋਂ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ।

ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਲਈ ਉਨ੍ਹਾਂ ਦੀ ਕਮਾਈ ਵਧਾਉਣ ਲਈ ਪ੍ਰਤੀਬੱਧ ਹੈ। ਅਸੀਂ ਨਾ ਸਿਰਫ਼ ਲਗਾਤਾਰ ਐਮਐਸਪੀ ਵਿਚ ਵਾਧਾ ਕਰ ਰਹੇ ਹਾਂ ਬਲਕਿ ਵਧੋ ਵੱਧ ਖਰੀਦ ਵੀ ਕਰ ਰਹੇ ਹਾਂ। ਸਾਡੀ ਸਰਕਾਰ ਵਿਚ ਖੇਤੀ ਬਜਟ ਕਈ ਗੁਣਾ ਜ਼ਿਆਦਾ ਹੋ ਗਿਆ ਹੈ।

Related posts

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin

ਭਾਰਤੀ ਸੰਸਦ ਅਖਾੜਾ, ਦੰਗਲ ਜਾਂ ਲੋਕਤੰਤਰ

admin