Australia & New Zealand

ਮੰਕੀਪੌਕਸ ਨੂੰ ਆਸਟ੍ਰੇਲੀਆ ‘ਚ ਮਹਾਂਮਾਰੀ ਐਲਾਨਿਆ

ਕੈਨਬਰਾ – ਵਿਸ਼ਵ ਸਿਹਤ ਸੰਗਠਨ ਦੁਆਰਾ ਮੰਕੀਪੌਕਸ ਬਿਮਾਰੀ ਨੂੰ ਕੌਮਾਂਤਰੀ ਐਮਰਜੈਂਸੀ ਵਜੋਂ ਐਲਾਨ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਇਸ ਬਿਮਾਰੀ ਨੂੰ ਰੋਕਣ ਲਈ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਹੁਣ ਇਸ ਬਿਮਾਰੀ ਨੂੰ ਆਸਟ੍ਰੇਲੀਆ ਵਿਚ ਕੌਮੀ ਪੱਧਰ ਦੀ ਬਿਮਾਰੀ ਐਲਾਨ ਕੀਤਾ ਗਿਆ ਹੈ। ਇਸ ਐਲਾਨ ਕਰਨ ਤੋਂ ਬਾਅਦ ਮੰਕੀਪੌਕਸ ਦਾ ਪ੍ਰਕੋਪ ਰੋਕਣ ਲਈ ਰਾਜਾਂ ਵਿੱਚ ਸਹਾਇਤਾ ਅਤੇ ਤਾਲਮੇਲ ਵੱਧ ਜਾਵੇਗਾ। ਇਸ ਬਿਮਾਰੀ ਤੋਂ ਬਚਾਅ ਦੇ ਲਈ ਪ੍ਰਭਾਵਿਤ ਖੇਤਰਾਂ ਵਿਚ ਕੌਮੀ ਨੀਤੀਆਂ ਲਾਗੂ ਹੋ ਜਾਣਗੀਆਂ ਅਤੇ ਜਨਤਕ ਤੌਰ ਤੇ ਪ੍ਰਚਾਰ ਪ੍ਰਸਾਰ ਵੀ ਵੱਧ ਜਾਵੇਗਾ।

ਆਸਟ੍ਰੇਲੀਆ ਵਿਚ ਮੰਕੀਪੌਕਸ ਦੇ ਹੁਣ ਤੱਕ 44 ਕੇਸ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚ ਜ਼ਿਆਦਾਤਰ ਵਿਦੇਸ਼ ਤੋਂ ਪਰਤੇ ਯਾਤਰੀ ਹਨ। ਮੁੱਖ-ਮੈਡੀਕਲ ਅਧਿਕਾਰੀ ਪ੍ਰੋਫੈਸਰ ਪਾਲ ਕੈਲੀ ਦਾ ਕਹਿਣਾ ਹੈ ਕਿ ਇਸ ਬਿਮਾਰੀ ਲਈ ਤੁਰੰਤ ਰਸਪਾਂਸ ਦੇਣ ਲਈ ਪਹਿਲਾਂ ਹੀ ਕੰਮ ਚੱਲ ਰਿਹਾ ਹੈ। ਹਾਲਾਂਕਿ ਹੁਣ ਅਸੀਂ ਇਸ ਬਿਮਾਰੀ ਨੂੰ ਕੌਮੀ ਪੱਧਰ `ਤੇ ਫੈਲਣ ਵਾਲੀ ਬਿਮਾਰੀ ਐਲਾਨ ਕਰਦੇ ਹਾਂ। ਬੇਸ਼ੱਕ ਇਹ ਕੋਵਿਡ-19 ਤੋਂ ਘੱਟ ਨੁਕਸਾਨਦੇਹ ਹੈ ਪਰ ਇਸ ਦਾ ਫੈਲਾਅ ਵੀ ਵਾਇਰਸ ਦੀ ਬਿਮਾਰੀ ਵਾਂਗ ਹੁੰਦਾ ਹੈ। ਹਾਲਾਂਕਿ ਹੁਣ ਤੱਕ ਉਹਨਾਂ ਮੁਲਕਾਂ ਵਿਚ ਹੀ ਇਸ ਬਿਮਾਰੀ ਨਾਲ ਮੌਤ ਹੋਣ ਦੀਆਂ ਖਬਰਾਂ ਹਨ, ਜਿੱਥੇ ਇਹ ਵਾਇਰਸ ਪਹਿਲਾਂ ਫੈਲਿਆ ਸੀ। ਇਹ ਬਿਮਾਰੀ ਕੋਵਿਡ-19 ਵਾਂਗ ਤੇਜ਼ੀ ਨਾਲ ਨਹੀਂ ਫੈਲਦੀ। ਇਸ ਕਰਕੇ ਸਾਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਸਾਨੂੰ ਕੌਮੀ ਘਟਨਾ ਕੇਂਦਰ ਸਰਗਰਮ ਕਰਨਾ ਪੈ ਰਿਹਾ ਹੈ। ਪ੍ਰੋਫੈਸਰ ਕੈਲੀ ਦਾ ਕਹਿਣਾ ਹੈ ਕਿ ਮੰਕੀਪੌਕਸ ਦੇ ਜ਼ਿਆਦਾਤਰ ਮਾਮਲੇ 21 ਤੋਂ 40 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਹਨ। ਇਸ ਤੋਂ ਇਲਾਵਾ ਗੇ ਅਤੇ ਬਾਈ-ਸੈਕਸੂਅਲ ਪੁਰਸ਼ਾਂ ਵਿਚ ਵੀ ਇਹ ਬਿਮਾਰੀ ਪਾਈ ਗਈ ਹੈ। ਹਾਲਾਂਕਿ ਮੰਕੀਪੌਕਸ ਨੂੰ ਜਿਨਸੀ ਸਬੰਧਾਂ ਤੋਂ ਫੈਲਣ ਵਾਲੀ ਬਿਮਾਰੀ ਵਜੋਂ ਨਹੀਂ ਦੇਖਿਆ ਜਾ ਰਿਹਾ ਪਰ ਜਿਨਸੀ ਸਬੰਧਾਂ ਦਰਮਿਆਨ ਪ੍ਰਭਾਵਿਤ ਵਿਅਕਤੀ ਤੋਂ ਇਹ ਦੂਜੇ ਪਾਰਟਨਰ ਵਿਚ ਹੋਣ ਦਾ ਰਿਸਕ ਜ਼ਿਆਦਾ ਹੈ। ਨੇੜਲੇ ਸਰੀਰਕ ਸਪਰਸ਼ ਜਿਵੇਂ ਜੱਫੀ ਪਾਉਣਾ, ਚੁੰਮਣਾ ਅਤੇ ਜਿਨਸੀ ਗਤੀਵਿਧੀਆਂ ਵਾਇਰਸ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ। ਛੂਤ ਵਾਲੇ ਚਮੜੀ ਦੇ ਜ਼ਖਮ ਵੀ ਇਸ ਬਿਮਾਰੀ ਨੂੰ ਫੈਲਾਉਂਦੇ ਹਨ। ਮੰਕੀਪੌਕਸ ਨਾਲ ਪੈਦਾ ਹੁੰਦੇ ਧੱਫੜ ਆਮ ਤੌਰ ‘ਤੇ ਸਾਰੇ ਸਰੀਰ, ਹੱਥਾਂ-ਪੈਰਾਂ ਦੀਆਂ ਤਲੀਆਂ ‘ਤੇ ਹੋਣ ਤੋਂ ਇਲਾਵਾ ਚਿਹਰੇ ‘ਤੇ ਵੀ ਫੈਲਦੇ ਹਨ। ਇਸ ਦੇ ਪ੍ਰਮੁੱਖ ਲੱਛਣਾਂ ਵਿਚ ਬੁਖਾਰ, ਠੰਡ ਲੱਗਣਾ, ਸਰੀਰ ਵਿਚ ਦਰਦ, ਸਿਰ ਦਰਦ, ਥਕਾਵਟ ਅਤੇ ਸੋਜਿਸ਼ ਆਦਿ ਹਨ।

Related posts

Be A Heart Starter This Shocktober !

admin

ਕੋਵਿਡ-19 ਡਿਜ਼ਾਸਟਰ ਪੇਮੈਂਟ ਹੁਣ ਦੁਬਾਰਾ ਮਿਲਣੀ ਸ਼ੁਰੂ ਹੋ ਗਈ !

admin

ਅਫਗਾਨਿਸਤਾਨ ਵਿੱਚ ਤਾਲਿਬਾਨ ਰਾਜ ਦੇ 5 ਸਾਲ: ਮੈਲਬੌਰਨ ‘ਚ ਹੋਵੇਗੀ ‘2026 ਅਫਗਾਨਿਸਤਾਨ ਕਾਨਫਰੰਸ’

admin