India

ਯੂਕਰੇਨ ‘ਚ ਤਿਰੰਗਾ ਬਣਿਆ ਭਾਰਤੀਆਂ ਦਾ ਸੁਰੱਖਿਆ ਕਵਚ !

ਨਵੀਂ ਦਿੱਲੀ – ਯੂਕਰੇਨ ‘ਤੇ ਰੂਸ ਦੀ ਲੜਾਈ ਲਗਾਤਾਰ ਜਾਰੀ ਹੈ ਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਅਤੇ ਖੌਫ ਬਣਿਆ ਹੋਇਆ ਹੈ | ਇਸ ਦੌਰਾਨ ਭਾਰਤ ਦੀ ਸ਼ਾਨ ਤਿਰੰਗਾ ਰੂਸ ਅਤੇ ਯੂਕਰੇਨ ਦੀ ਜੰਗ ਵਿਚਕਾਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਢਾਲ ਬਣਿਆ ਹੋਇਆ ਹੈ | ਯੂਕਰੇਨ ‘ਚ ਹਰ ਪਾਸੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ | ਕਈ ਭਾਰਤੀ ਯੂਕਰੇਨ ‘ਚ ਅਜੇ ਵੀ ਫਸੇ ਹੋਏ ਹਨ | ਜਿਸ ਕਰਕੇ ਹਰ ਇਕ ਭਾਰਤੀ ਨੂੰ ਸੁਰੱਖਿਆ ਵਤਨ ਵਾਪਸ ਲਿਆਉਣ ਲਈ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਬਣ ਗਈ ਹੈ | ਇਸ ਵਿਚਕਾਰ ਜੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤਿਰੰਗੇ ਦੇ ਸਾਏ ਹੇਠ ਭਾਰਤੀ ਵਿਦਿਆਰਥੀ ਆਪਣੇ ਵਤਨ ਸਹੀ ਸਲਾਮਤ ਪਹੁੰਚ ਰਹੇ ਹਨ |

ਯੂਕਰੇਨ ‘ਚ ਤਿਰੰਗਾ ਭਾਰਤੀ ਦਾ ਸੁਰੱਖਿਆ ਕਵਚ ਬਣਿਆ ਹੋਇਆ ਹੈ | ਦੂਜੇ ਦੇਸ਼ਾਂ ਦੀਆਂ ਸਰਹੱਦਾਂ ‘ਤੇ ਪਹੁੰਚਾਉਣ ਲਈ ਵਿਦਿਆਰਥੀਆਂ ਦੀਆਂ ਬੱਸਾਂ ‘ਤੇ ਅਤੇ ਵਾਹਨਾਂ ‘ਚ ਤਿਰੰਗਾ ਝੰਡਾ ਲਗਾਇਆ ਗਿਆ ਹੈ, ਜਿਸ ਕਰਕੇ ਤਰੰਗੇ ਨੂੰ ਦੇਖ ਕੇ ਰੂਸੀ ਫੌਜ ਦੇ ਜਵਾਨ ਵੀ ਸੰਮਾਨ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਹਿਫਾਜਤ ਨਾਲ ਉਨ੍ਹਾਂ ਦੀ ਮੰਜਿਲ ਵੱਲ ਰਵਾਨਾ ਕਰ ਰਹੇ ਹਨ | ਰੂਸੀ ਫੌਜ ਖੁਦ ਉਨ੍ਹਾਂ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਚ ਮਦਦ ਕਰ ਰਹੀ ਹੈ, ਜਿਨ੍ਹਾਂ ‘ਤੇ ਭਾਰਤੀ ਝੰਡਾ ਲੱਗਾ ਹੋਇਆ ਹੈ | ਭਾਰਤ ਵਾਪਸ ਆਏ ਇਕ ਵਿਦਿਅਆਰਥੀ ਨੇ ਦੱਸਿਆ ਕਿ ਭਾਰਤੀ ਝੰਡਾ ਲੱਗਿਆ ਦੇਖ ਕੇ ਬੱਸਾਂ ਨੂੰ ਸੰਮਾਨ ਅਤੇ ਬਿਨ੍ਹਾਂ ਕਿਸੇ ਰੋਕ-ਟੋਕ ਦੇ ਜਾਣ ਦਿੱਤਾ ਜਾ ਰਿਹਾ ਹੈ |

ਯੂਕਰੇਨ ਯੁੱਧ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ ਕਿ ਅਤੇ ਯੂਕਰੇਨ ‘ਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ | ਇਸ ‘ਤੇ ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤੀਆਂ ਦੀ ਸੁਰੱਖਿਆ ਲਈ ਪੁਖਤਾ ਕਦਮ ਚੁੱਕਣਗੇ | ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀਆਂ ਬੱਸਾਂ ‘ਤੇ ਤਿਰੰਗਾਂ ਲੱਗਾ ਹੋਣਾ ਉਨ੍ਹਾਂ ਦੀ ਸੁਰੱਖਿਆ ਦੀ ਵੱਡੀ ਗਰੰਟੀ ਹੈ | ਇਸ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਗੱਡੀਆਂ ਅਤੇ ਬੱਸਾਂ ‘ਤੇ ਤਿਰੰਗਾਂ ਲੱਗਿਆ ਹੋਵੇਗਾ ਉਨ੍ਹਾਂ ਨੂੰ ਰੂਸੀ ਫੌਜ ਸੁਰੱਖਿਅਤ ਬਾਰਡਰ ‘ਤੇ ਪਹੁੰਚਾ ਦੇਵੇਗੀ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾਵੇਗਾ | ਰੂਸ ਦੇ ਰਾਸ਼ਟਰਪਤੀ ਦੇ ਹੁਕਮ ‘ਤੇ ਭਾਰਤੀਆਂ ਨੂੰ ਸੁਰੱਖਿਅਤ ਬਾਰਡਰ ਤੱਕ ਜਾਣ ਦਿੱਤਾ ਜਾ ਰਿਹਾ ਹੈ | ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਰਤੀ ਭਾਜਪਾ ਦੇ ਰਾਜਸਭਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਦੇ ਕੂਟਨੀਤੀ ਅਤੇ ਵਿਵਹਾਰਿਕ ਯਤਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਪੀ.ਐੈੱਮ. ਮੋਦੀ ਵਲੋਂ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਹੈ |

Related posts

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin