Australia & New Zealand

ਯੂਕਰੇਨ-ਰੂਸ ਤਨਾਅ ਵਿਚਕਾਰ ਅਮਰੀਕਾ ਦੇ ਵਿਦੇਸ਼ ਮੰਤਰੀ ਆਸਟ੍ਰੇਲੀਆ ਪਹੁੰਚੇ

ਮੈਲਬੌਰਨ – ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਚੁਣੌਤੀਆਂ ‘ਤੇ ਗੱਲਬਾਤ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਮਹੱਤਵਪੂਰਨ ਸਹਿਯੋਗੀ ਇੱਥੇ ਆ ਰਹੇ ਹਨ। ਗੌਰਤਲਬ ਹੈ ਕਿ ਯੂਕਰੇਨ ਵਿਚ ਰੂਸੀ ਘੁਸਪੈਠ ਕਾਰਨ ਪੈਦਾ ਹੋਏ ਡਰ ਦੇ ਮਾਹੌਲ ਵਿਚਕਾਰ ਆਸਟ੍ਰੇਲੀਆ ਵਿਚ ਇਹ ਬੈਠਕ ਹੋ ਰਹੀ ਹੈ। ਬਲਿੰਕਨ ਦੀ ਮੁਲਾਕਾਤ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪਾਇਨੇ ਦੇ ਇਲਾਵਾ ‘ਕਵਾਡ’ ਦੇ ਹੋਰ ਮੈਂਬਰਾਂ ਭਾਰਤ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਹੋਣੀ ਹੈ।

ਹਿੰਦ-ਪ੍ਰਸ਼ਾਂਤ ਖੇਤਰ ਦੇ ਚਾਰ ਲੋਕਤੰਤਰੀ ਦੇਸ਼ਾਂ (ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ) ਵਿਚਕਾਰ ਇਹ ਚੌਥੀ ਮੰਤਰੀ ਪੱਧਰੀ ਬੈਠਕ ਹੈ। ਕਵਾਡ ਦਾ ਉਦੇਸ਼ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣਾ ਹੈ। ਗੌਰਤਲਬ ਹੈ ਕਿ ਬਲਿੰਕਨ ਆਸਟ੍ਰੇਲੀਆ ਦੀ ਯਾਤਰਾ ‘ਤੇ ਆਉਣ ਵਾਲੇ ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਵਿਚੋਂ ਇਕ ਹਨ। ਯੂਕਰੇਨ ਨੂੰ ਲੈਕੇ ਵਾਸ਼ਿੰਗਟਨ ਅਤੇ ਮਾਸਕੋ ਵਿਚਕਾਰ ਵਧਦੇ ਤਣਾਅ ਵਿਚਕਾਰ ਇਹ ਬੈਠਕ ਹੋ ਰਹੀ ਹੈ। ਪਾਇਨੇ ਨੇ ਕਿਹਾ ਕਿ ਇਹ ਬੈਠਕ ਚੀਨ ਲਈ ਸੰਦੇਸ਼ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਅਮਰੀਕਾ ਲਈ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ।

Related posts

2027 ‘ਚ ਮੈਲਟਨ ਲਾਈਨ ‘ਤੇ ਨੌਂ-ਕਾਰਾਂ ਵਾਲੀਆਂ ਇਲੈਕਟ੍ਰਿਕ ਟ੍ਰੇਨਾਂ ਦੌੜਣਗੀਆਂ !

admin

ਆਸਟ੍ਰੇਲੀਆ ਨੇ 15 ਇੰਡੀਅਨਜ਼ ਨੂੰ ਕਿਉਂ ਡਿਪੋਰਟ ਕੀਤਾ ?

admin

ਆਸਟ੍ਰੇਲੀਆ ਲਈ ਹੋਰ ਈਂਧਨ ਸੁਰੱਖਿਅਤ ਕਰਨਾ ਪਹਿਲਾ ਕਦਮ – ਵਿਦੇਸ਼ ਮੰਤਰੀ ਵੌਂਗ

admin