India

ਯੂਕ੍ਰੇਨ ‘ਚ ਫਸੇ ਤਮਿਲ ਲੋਕਾਂ ਦੀ ਵਾਪਸੀ ਦਾ ਖਰਚ ਉਠਾਏਗੀ ਤਾਮਿਲਨਾਡੂ ਸਰਕਾਰ

ਚੇਨਈ – ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਯੂਕ੍ਰੇਨ ‘ਚ ਫਸੇ ਤਮਿਲ ਲੋਕਾਂ ਨੂੰ ਵਾਪਸ ਲਿਆਉਣ ਦਾ ਪੂਰਾ ਖ਼ਰਚ ਉਠਾਏਗੀ। ਸਟਾਲਿਨ ਨੇ ਇਕ ਬਿਆਨ ‘ਚ ਦੱਸਿਆ ਕਿ ਯੂਕ੍ਰੇਨ ‘ਚ 5 ਹਜ਼ਾਰ ਤੋਂ ਵਧ ਤਮਿਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ‘ਚੋਂ 916 ਵਿਦਿਆਰਥੀਆਂ ਨੇ ਸੂਬਾ ਸਰਕਾਰ ਨਾ ਸੰਪਰਕ ਕੀਤਾ ਹੈ।ਉਨ੍ਹਾਂ ਨੇ ਯੂਕ੍ਰੇਨ ‘ਚ ਫਸੇ ਤਮਿਲ ਨਾਗਰਿਕਾਂ ਲਈ ਹੈਲਪਲਾਈਨ ਖੋਲ੍ਹਣ ਦਾ ਐਲਾਨ ਕੀਤਾ। ਰੂਸ ਦੇ ਯੂਕ੍ਰੇਨ ‘ਤੇ ਹਮਲੇ ਦੇ ਤੁਰੰਤ ਬਾਅਦ ਸਟਾਲਿਨ ਨੇ ਸੰਦੇ ਲਿਖਿਆ ਸੀ,”ਜਿਸ ‘ਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਤੋਂ ਯੂਕ੍ਰੇਨ ਤੋਂ ਤਮਿਲ ਨਾਗਰਿਕਾਂ ਨੂੰ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਯੂਕ੍ਰੇਨ ਤੋਂ ਬਾਹਰ ਨਿਕਾਲਣ ਲਈ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕਰੇ। ਉਨ੍ਹਾਂ ਦੱਸਿਆ ਕਿ ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

admin

ਪਾਸਿੰਗ-ਆਊਟ ਪਰੇਡ ‘ਤੇ ਕੈਪਟਨ ਦੁਆਰਾ ਵਿਆਹ ਦੇ ਪ੍ਰਸਤਾਵ ‘ਤੇ ਵਿਵਾਦ ਖੜ੍ਹਾ ਹੋ ਗਿਆ !

admin

ਏਅਰਲਾਈਨਾਂ ਲਈ 10,000 ਕਰੋੜ ਰੁਪਏ ਦੇ ਤੇਲ ਰਾਹਤ ਫੰਡ ਨੂੰ ਮਨਜ਼ੂਰੀ

admin