ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਦਾਖ਼ਲ ਉਸ ਰਿਪੋਰਟ ‘ਤੇ ਸ਼ੁੱਕਰਵਾਰ ਨੂੰ ਗੌਰ ਕੀਤਾ, ਜਿਸ ‘ਚ ਉਸ ਨੇ ਕਿਹਾ ਹੈ ਕਿ ਯੁੱਧ ਪ੍ਰਭਾਵਿਤ ਯੂਕ੍ਰੇਨ ‘ਚ ਫਸੇ 17 ਹਜ਼ਾਰ ਭਾਰਤੀਆਂ ਨੂੰ ਹੁਣ ਤੱਕ ਉੱਥੋਂ ਕੱਢਿਆ ਜਾ ਚੁਕਿਆ ਹੈ। ਚੀਫ਼ ਜਸਟਿਸ ਐੱਨ.ਵੀ. ਰਮੰਨਾ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਹਿਮਾ ਕੋਹਲੀ ਦੀ ਬੈਂਚ ਨੇ ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਦੇ ਬੈਂਗਲੁਰੂ ਵਾਸੀ ਫਾਤਿਮਾ ਅਹਾਨਾ ਅਤੇ ਕਈ ਹੋਰ ਮੈਡੀਕਲ ਵਿਦਿਆਰਥੀਆਂ ਨੂੰ ਕੱਢਣ ਲਈ ਕੀਤੀਆਂ ਗਈਆਂ ਵਿਅਕਤੀਗੱਤ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।