ਵਾਸ਼ਿੰਗਟਨ – ਯੂਕ੍ਰੇਨ ਸੰਕਟ ਦੇ ਹੱਲ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਕਾਰ ਮੰਗਲਵਾਰ ਨੂੰ ਹੋਈ ਵਰਚੁਅਲ ਗੱਲਬਾਤ ਤੋਂ ਬਾਅ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ਼ ਪਿਘਲਦੀ ਨਜ਼ਰ ਆ ਰਹੀ ਹੈ। ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸੀ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਮਰੀਕਾ ਫਿਲਹਾਲ ਯੂਕ੍ਰੇਨ ’ਚ ਆਪਣੀ ਫ਼ੌਜ ਨਹੀਂ ਉਤਾਰਨ ਜਾ ਰਿਹਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੂਕੇਨ ਸੰਕਟ ਦੇ ਹੱਲ ਲਈ ਆਪਣੇ ਵਿਚਾਰਾਂ ਬਾਰੇ ਛੇਤੀ ਅਮਰੀਕਾ ਨੂੰ ਜਾਣੂ ਕਰਵਾਏਗਾ।
ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਾਇਡਨ ਨੇ ਉਮੀਦ ਪ੍ਰਗਟਾਈ ਕਿ ਸ਼ੁੱਕਰਵਾਰ ਤੱਕ ਰੂਸ ਤੇ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਨਾਲ ਉੱਚ ਪੱਧਰੀ ਬੈਠਕ ਦਾ ਐਲਾਨ ਹੋ ਸਕਦਾ ਹੈ। ਇਸ ’ਚ ਤਣਾਅ ਨੂੰ ਘੱਟ ਕਰਨ ਤੇ ਨਾਟੋ ਨਾਲ ਜੁੜੇ ਰੂਸ ਦੇ ਖ਼ਦਸ਼ੇ ਖ਼ਤਮ ਕਰਨ ’ਤੇ ਚਰਚਾ ਹੋ ਸਕਦੀ ਹੈ।ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਦੀ ਸਥਿਤੀ ਨਾਟੋ ਗਠਜੋੜ ਦੇ ਸਹਿਯੋਗੀਆਂ ਦਾ ਬਚਾਅ ਕਰਨਾ ਅਮਰੀਕਾ ਦਾ ਨੈਤਿਕ ਤੇ ਕਾਨੂੰਨੀ ਜ਼ਿੰਮੇਵਾਰੀ ਹੈ, ਪਰ ਯੂਕ੍ਰੇਨ ਨਾਲ ਫਿਲਹਾਲ ਅਜਿਹਾ ਨਹੀਂ ਹੈ। ਇਕ ਸਵਾਲ ਦੇ ਜਵਾਬ ’ਚ ਬਾਇਡਨ ਨੇ ਕਿਹਾ, ‘ਯੂਕ੍ਰੇਨ ’ਚ ਫ਼ੌਜ ਉਤਾਰਨ ਦਾ ਫ਼ੈਸਲਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਾਟੋ ਗਠਜੋੜ ਦੇ ਸਹਿਯੋਗੀਆਂ ਦਾ ਬਚਾਅ ਕਰਨਾ ਅਮਰੀਕਾ ਦੀ ਨੈਤਿਕ ਤੇ ਕਾਨੂੰਨੀ ਜ਼ਿੰਮੇਵਾਰੀ ਹੈ, ਪਰ ਯੂਕ੍ਰੇਨ ਨਾਲ ਫਿਲਹਾਲ ਅਜਿਹਾ ਨਹੀਂ ਹੈ। ਇਕ ਸਵਾਲ ਦੇ ਜਵਾਬ ’ਚ ਬਾਇਡਨ ਨੇ ਕਿਹਾ ਕਿ ਯੂਕ੍ਰੇਨ ’ਚ ਫ਼ੌਜ ਉਤਾਰਨ ਦਾ ਫ਼ੈਸਲਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਾਟੋ ਦੇ ਹੋਰ ਮੈਂਬਰ ਦੇਸ਼ ਕੀ ਚਾਹੁੰਦੇ ਹਨ। ਅਮਰੀਕਾ, ਯੂਕ੍ਰੇਨ ’ਤੇ ਰੂਸੀ ਹਮਲੇ ਰੋਕਣ ਲਈ ਇਕ ਪਾਸੜ ਫ਼ੌਜ ਦਾ ਇਸਤੇਮਾਲ ਨਹੀਂ ਕਰੇਗਾ।ਓਧਰ ਪੁਤਿਨ ਨੇ ਬੁੱਧਵਾਰ ਨੂੰ ਮਾਸਕੋ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਗੱਲਬਾਤ ਜਾਰੀ ਰੱਖਣ ’ਤੇ ਸਹਿਮਤ ਹਾਂ। ਹਫ਼ਤੇ ਭਰ ਦੇ ਅੰਦਰ ਅਸੀਂ ਅਮਰੀਕਾ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣਗੇ। ਬਾਇਡਨ ਨਾਲ ਗੱਲਬਾਤ ਤੋਂ ਬਾਅਦ ਪਹਿਲੀ ਵਾਰ ਜਨਤਕ ਰੂਪ ’ਚ ਆਪਣੀ ਗੱਲ ਰੱਖਦੇ ਹੋਏ ਪੁਤਿਨ ਨੇ ਯੂਕ੍ਰੇਨ ’ਤੇ ਹਮਲੇ ਦੀਆਂ ਅਟਕਲਾਂ ਨੂੰ ਉਕਸਾਵੇ ਦੀ ਕਾਰਵਾਈ ਦੱਸਿਆ।ਅਮਰੀਕਾ ਨੇ ਯੂਕ੍ਰੇਨ ਨਾਲ ਲੱਗਦੀ ਸਰਹੱਦ ’ਤੇ ਰੂਸ ਵੱਲੋਂ ਫ਼ੌਜ ਤਾਇਨਾਤੀ ਵਧਾਉਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਿਹਾ ਯੂਕ੍ਰੇਨ ਸਾਲ 2014 ਤੋਂ ਪੱਛਮੀ ਦੇਸ਼ ਦੇ ਨੇੜੇ ਹੁੰਦਾ ਜਾ ਰਿਹਾ ਹੈ। ਹੁਣੇ ਜਿਹੇ ਵਰਚੁਅਲ ਗੱਲਬਾਤ ’ਚ ਜਿੱਥੇ ਬਾਇਡਨ ਨੇ ਯੂਕ੍ਰੇਨ ’ਤੇ ਹਮਲੇ ਦੀ ਸਥਿਤੀ ’ਚ ਰੂਸ ਨੂੰ ਸਖ਼ਤ ਪਾਬੰਦੀਆਂ ਦੀ ਚਿਤਾਵਨੀ ਦਿੱਤੀ ਹੈ, ਉੱਥੇ ਹੀ ਪੁਤਿਨ ਨੇ ਇਸ ਗੱਲ ਦੀ ਗਾਰੰਟੀ ਮੰਗੀ ਹੈ ਕਿ ਨਾਟੋ ’ਚ ਯੂਕ੍ਰੇਨ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ।