International

ਯੂਕ੍ਰੇਨ ਦੇ ਹਮਲਿਆਂ ਤੇ ਭੜਕੇ ਪੁਤਿਨ, ਕਿਹਾ- ਹੁਣ ਰੂਸ ਲਏਗਾ ਬਦਲਾ

ਮੋਸਕੋ – ਰੂਸ ਦੁਆਰਾ ਯੂਕਰੇਨ ਦੇ ਕੁਰਸਕ ਖੇਤਰ ‘ਤੇ ਕਬਜ਼ੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ ‘ਚ ਹਨ। ਇਹ ਖਦਸ਼ਾ ਹੈ ਕਿ ਉਹ ਯੂਕਰੇਨ ‘ਤੇ ਵੱਡੇ ਜਵਾਬੀ ਹਮਲੇ ਕਰ ਸਕਦੇ ਹਨ। ਯੂਕਰੇਨ ਨੇ ਕੁਰਸਕ ਨਾਮਕ ਰੂਸ ਦੇ ਇੱਕ ਮਹੱਤਵਪੂਰਨ ਖੇਤਰ ‘ਤੇ ਹਮਲਾ ਕੀਤਾ ਅਤੇ ਲਗਭਗ 95 ਵਰਗ ਮੀਲ ਦੇ ਖੇਤਰ ‘ਤੇ ਕਬਜ਼ਾ ਕਰ ਲਿਆ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।ਕੱਲ੍ਹ, ਯੂਕਰੇਨੀ ਫੌਜ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਰੂਸ ‘ਚ ਕੁਰਸਕ ਨਾਮਕ ਇੱਕ ਮਹੱਤਵਪੂਰਨ ਖੇਤਰ ਤੇ ਯੂਰਪ ਨੂੰ ਸਪਲਾਈ ਕਰਨ ਵਾਲੇ ਇੱਕ ਗੈਸ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਇਸ ਹਮਲੇ ਦੇ ਜਵਾਬ ਵਿੱਚ ਪੁਤਿਨ ਦੀ ਪ੍ਰਤੀਕਿਰਿਆ ਆਈ ਹੈ, ਪੁਤਿਨ ਨੇ ਇਸ ਹਮਲੇ ਦਾ ਜਵਾਬ ਦੇਣ ਲਈ ‘ਸਖਤ ਕਦਮ’ ਚੁੱਕਣ ਦੀ ਗੱਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਰੂਸ ਦੀਆਂ ਸਰਹੱਦਾਂ ਪਾਰ ਕਰ ਲਈਆਂ ਹਨ ਅਤੇ ਸਖ਼ਤ ਜਵਾਬੀ ਕਾਰਵਾਈ ਕੀਤੀ ਜਾਵੇਗੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin