International

ਯੋਰਪੀਅਨ ਯੂਨੀਅਨ ਵਿੱਚ ਗੈਰ-ਕਾਨੂੰਨੀ ਪਰਵਾਸ ਦੋ ਸਾਲਾਂ ਵਿੱਚ 55 ਫ਼ੀਸਦੀ ਘਟਿਆ

ਯੋਰਪੀਅਨ ਯੂਨੀਅਨ-ਕਮਿਸ਼ਨਰ।

ਬਰੱਸਲਜ਼ – ਯੋਰਪੀਅਨ ਯੂਨੀਅਨ (EU) ਦੀਆਂ ਬਾਹਰੀ ਸਰਹੱਦਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ 55 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਯੋਰਪੀਅਨ ਯੂਨੀਅਨ ਦੇ ਅੰਦਰੂਨੀ ਮਾਮਲਿਆਂ ਅਤੇ ਪਰਵਾਸ ਕਮਿਸ਼ਨਰ ਮੈਗਨਸ ਬਰੂਨਰ ਨੇ ਦਿੱਤੀ।

ਬਰੱਸਲਜ਼ ਵਿੱਚ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਰੂਨਰ ਨੇ ਦੱਸਿਆ ਕਿ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਯੋਰਪੀਅਨ ਯੂਨੀਅਨ ਦੀਆਂ ਬਾਹਰੀ ਸਰਹੱਦਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ 49 ਹਜ਼ਾਰ ਤੋਂ ਕੁਝ ਵੱਧ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਿਣਤੀ ਅਕਤੂਬਰ 2015 ਵਿੱਚ ਸਿਰਫ਼ ਇੱਕ ਹਫ਼ਤੇ ਦੌਰਾਨ ਯੂਨਾਨ ਦੇ ਟਾਪੂਆਂ ‘ਤੇ ਪਹੁੰਚੇ ਪਰਵਾਸੀਆਂ ਦੀ ਗਿਣਤੀ ਦੇ ਲਗਭਗ ਬਰਾਬਰ ਹੈ। ਬਰੂਨਰ ਨੇ ਹਾਲ ਹੀ ਵਿੱਚ ਸਪੇਨ ਦੇ ਸਵੈ-ਸ਼ਾਸਿਤ ਸ਼ਹਿਰ ਸਿਊਟਾ ਵਿੱਚ ਪੈਦਾ ਹੋਈ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੂਰਪ ਦੀ ਸਾਂਝੀ ਸਮਰੱਥਾ ਅਤੇ ਬਾਹਰੀ ਸਰਹੱਦਾਂ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਸੀ, ਪਰ ਯੋਰਪੀਅਨ ਯੂਨੀਅਨ ਇਸ ਨਾਲ ਨਜਿੱਠਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਸਪੇਨ ਦੇ ਗ੍ਰਹਿ ਮੰਤਰੀ ਫਰਨਾਂਡੋ ਗ੍ਰਾਂਡੇ-ਮਾਰਲਾਸਕਾ ਨੇ ਪੁਸ਼ਟੀ ਕੀਤੀ ਹੈ ਕਿ ਸਥਿਤੀ ਹੁਣ ਕਾਬੂ ਵਿੱਚ ਹੈ। ਕੋਈ ਵੀ ਪਰਵਾਸੀ ਸਪੇਨ ਦੇ ਮੁੱਖ ਭੂ-ਭਾਗ ਤੱਕ ਨਹੀਂ ਪਹੁੰਚਿਆ ਅਤੇ ਸ਼ੇਂਗਨ ਖੇਤਰ ਵੀ ਪ੍ਰਭਾਵਿਤ ਨਹੀਂ ਹੋਇਆ। ਈਯੂ ਕਮਿਸ਼ਨਰ ਨੇ ਕਿਹਾ ਕਿ ਇਹ ਘਟਨਾ ਯੋਰਪੀਅਨ ਯੂਨੀਅਨ ਦੇ ਨਵੇਂ ‘ਮਾਈਗ੍ਰੇਸ਼ਨ ਅਤੇ ਅਸਾਇਲਮ ਸਮਝੌਤੇ’ ਦੀ ਪਹਿਲੀ ਵੱਡੀ ਪਰਖ ਸੀ, ਜਿਸ ਦੇ ਮੁੱਖ ਪ੍ਰਬੰਧ ਜੂਨ ਤੋਂ ਲਾਗੂ ਹੋਏ ਹਨ। ਉਨ੍ਹਾਂ ਕਿਹਾ ਕਿ ਯੂਰਪੀ ਕਮਿਸ਼ਨ ਦਾ ਮੰਨਣਾ ਹੈ ਕਿ ਬਾਹਰੀ ਸਰਹੱਦਾਂ ‘ਤੇ ਸਖ਼ਤ ਨਿਗਰਾਨੀ, ਤੇਜ਼ ਪ੍ਰਕਿਰਿਆਵਾਂ ਅਤੇ ਗੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ ਪ੍ਰਣਾਲੀ ਵਿੱਚ ਸੁਧਾਰ ਵਰਗੇ ਕਦਮਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਉੱਤਰੀ ਅਫ਼ਰੀਕਾ ਵਿੱਚ ਮੋਰੱਕੋ ਦੀ ਸਰਹੱਦ ਨਾਲ ਲੱਗਦੇ ਸਪੇਨ ਦੇ ਸਵੈ-ਸ਼ਾਸਿਤ ਸ਼ਹਿਰ ਸਿਊਟਾ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਪਹੁੰਚ ਗਏ ਸਨ। ਇੱਕ ਹੀ ਦਿਨ ਵਿੱਚ ਲਗਭਗ 60 ਹਜ਼ਾਰ ਲੋਕਾਂ ਵੱਲੋਂ ਸਰਹੱਦ ਪਾਰ ਕਰਨ ਦੀ ਰਿਪੋਰਟ ਆਈ ਸੀ, ਜਦਕਿ ਸ਼ਹਿਰ ਦੀ ਕੁੱਲ ਆਬਾਦੀ ਕਰੀਬ 85 ਹਜ਼ਾਰ ਹੈ।

ਇਸ ਘਟਨਾ ਤੋਂ ਬਾਅਦ ਡੈਨਮਾਰਕ, ਇਟਲੀ, ਚੈੱਕ ਗਣਰਾਜ ਅਤੇ ਫਿਨਲੈਂਡ ਸਮੇਤ ਕਈ ਯੋਰਪੀਅਨ ਯੂਨੀਅਨ ਦੇਸ਼ਾਂ ਦੇ ਅਧਿਕਾਰੀਆਂ ਨੇ ਸਪੇਨ ਦੀ ਸ਼ੇਂਗਨ ਮੈਂਬਰਸ਼ਿਪ ਨੂੰ ਅਸਥਾਈ ਤੌਰ ‘ਤੇ ਰੋਕਣ ਦੀ ਮੰਗ ਵੀ ਕੀਤੀ ਸੀ।

Related posts

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Bunty

ਬਿ੍ਰਟਿਸ਼ ਸੰਸਦ ਮੈਂਬਰ ਰੋਜ਼ੀ ਡਫੀਲਡ ਨੇ ਲੇਬਰ ਪਾਰਟੀ ਤੋਂ ਦਿੱਤਾ ਅਸਤੀਫਾ

Bunty

ਤਹਿਰਾਨ ’ਚ ਰੇਤੀਲੇ ਤੂਫ਼ਾਨ ਕਾਰਨ ਸਕੂਲ ਤੇ ਦਫ਼ਤਰ ਬੰਦ

Bunty