International

ਯੂ.ਐੱਸ ਚ ਤਸਕਰੀ ਕਰਕੇ ਲਿਆਂਦੀਆਂ ਗਈਆਂ ਪ੍ਰਾਚੀਨ ਵਸਤੂਆਂ ਭਾਰਤ ਨੂੰ ਕੀਤੀਆਂ ਵਾਪਸ

ਨਿਊਯਾਰਕ – ਮੈਨਹਟਨ ਦੇ ਸਰਕਾਰੀ ਵਕੀਲ ਐਲਵਿਨ ਬ੍ਰੈਗ ਨੇ ਭਾਰਤ ਨੂੰ 1,440 ਪੁਰਾਤਨ ਵਸਤੂਆਂ ਵਾਪਸ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਪਵਿੱਤਰ ਮੰਦਰ ਦੀਆਂ ਮੂਰਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਤਸਕਰੀ ਕਰਕੇ ਲਿਆਂਦਾ ਗਿਆ ਸੀ। ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚ.ਐੱਸ.ਆਈ.) ਦੇ ਗਰੁੱਪ ਸੁਪਰਵਾਈਜ਼ਰ ਅਲੈਗਜ਼ੈਂਡਰਾ ਡੀ ਆਰਮਾਸ ਨੇ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਆਯੋਜਿਤ ਸਮਾਰੋਹ ਵਿੱਚ ਇਨ੍ਹਾਂ ਕਲਾਕ੍ਰਿਤੀਆਂ ਨੂੰ ਵਾਪਸ ਕਰ ਦਿੱਤਾ। ਸਮਾਗਮ ਦੀ ਨੁਮਾਇੰਦਗੀ ਕੌਂਸਲ ਜਨਰਲ ਮਨੀਸ਼ ਕੁਲਹਾਰੀ ਨੇ ਕੀਤੀ। ਬ੍ਰੈਗ ਨੇ ਕਿਹਾ, “ਅਸੀਂ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਤਸਕਰੀ ਨੈੱਟਵਰਕਾਂ ਦੀ ਜਾਂਚ ਕਰਨਾ ਜਾਰੀ ਰੱਖਾਂਗੇ।” ਸਰਕਾਰੀ ਵਕੀਲ ਦੇ ਦਫਤਰ ਦੇ ਅਨੁਸਾਰ, ਇਹ ਪੁਰਾਤਨ ਵਸਤੂਆਂ ਇੱਕ ਅਪਰਾਧਿਕ ਤਸਕਰੀ ਨੈੱਟਵਰਕ ਦੀ ਜਾਂਚ ਦੌਰਾਨ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਪੁਰਾਤਨ ਵਸਤੂਆਂ ਦੇ ਤਸਕਰ ਸੁਭਾਸ਼ ਕਪੂਰ ਨੂੰ ਭਾਰਤ ਵਿੱਚ, ਜਦੋਂ ਕਿ ਨੈਨਸੀ ਵੀਨਰ ਨੂੰ ਅਮਰੀਕਾ ਵਿੱਚ ਦੋਸ਼ੀ ਠਹਿਰਾਇਆ ਗਿਆ। ਐੱਚ.ਐੱਸ.ਆਈ. ਨਿਊਯਾਰਕ ਸਪੈਸ਼ਲ ਏਜੰਟ ਇਨ ਚਾਰਜ ਵਿਲੀਅਮ ਐੱਸ. ਵਾਕਰ ਨੇ ਕਿਹਾ, “ਅੱਜ ਦੀ ਵਾਪਸੀ ਕਈ ਸਾਲਾਂ ਤੋਂ ਜਾਰੀ ਇੱਕ ਅੰਤਰਰਾਸ਼ਟਰੀ ਜਾਂਚ ਦੀ ਨਿਸ਼ਾਨਦੇਹੀ ਕਰਦੀ ਹੈ ।

Related posts

ਅਮਰੀਕਾ ‘ਚ ₹4.5 ਲੱਖ ‘ਚ ਕਰੋ ਮਾਸਟਰਸ ਡਿਗਰੀ ! ਭਾਰਤੀ ਵਿਦਿਆਰਥੀਆਂ ਲਈ ਇਹ ਹਨ US ਦੀਆਂ 10 ਸਭ ਤੋਂ ਸਸਤੀਆਂ ਯੂਨੀਵਰਸਿਟੀਆਂ…

editor

ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਅਮਰੀਕਾ ਛੱਡਣ ਦੀ ਸਲਾਹ

editor

ਕੈਨੇਡਾ ਦਾ ਪੰਜਾਬੀਆਂ ਨੂੰ ਤਗੜਾ ਝਟਕਾ, 1 ਦਸੰਬਰ ਤੋਂ ਫੀਸਾਂ ਚ ਕੀਤਾ ਵਾਧਾ

editor