India

ਰਾਜਦੂਤ ਰਬੀ ਨਰਸ਼ ਨੇ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ’

ਨਵੀਂ ਦਿੱਲੀ – ਹਿਜਬੁੱਲਾ ਦੇ ਦੇ ਹਸਨ ਨਸਰੱਲਾ ਦੇ ਉੱਤਰਅਧਿਕਾਰੀਆਂ ਨੂੰ ਮਾਰੇ ਜਾਣ ਦੀ ਇਜ਼ਰਾਇਲ ਦੀ ਘੋੋਸ਼ਣਾ ਤੋਂ ਬਾਅਦ ਭਾਰਤ ਵਿਚ ਲਿਬਨਾਨ ਦੇ ਰਾਜਦੂਤ ਰਬੀ ਨਰਸ਼ ਨੇ ਮਹਾਤਮਾ ਗਾਂਧੀ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿਜਬੁੱਲਾ ਲੋਕਾਂ ਵੱਲੋ ਸਮਰਥਿਤ ਇਕ ਜਾਇਜ਼ ਰਾਜਨੀਤਿਕ ਦਲ ਹੈ ਇਸ ਨੁੰ ਖਤਮ ਨਹੀਂ ਕੀਤਾ ਜਾ ਸਕਦਾ।ਇਸ ਦੌਰਾਨ ਰਾਜਦੂਤ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਹਾਤਮਾ ਗਾਂਧੀ ਦੇ ਕਥਨ ਯਾਦ ਆ ਰਹੇ ਹਨ, ਉਨ੍ਹਾਂ ਕਿਹਾ ਕਿਹਾ ਸੀ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ।’ ‘‘ਤੁਸੀਂ ਹਿਜਬੁੱਲਾ ਦੇ ਆਗੂਆਂ ਨੂੰ ਖਤਮ ਕਰ ਸਕਦੇ ਹੋ ਪਰ ਹਿਜਬੁੱਲਾ ਨੂੰ ਨਹੀਂ, ਕਿਉਂਕਿ ਇਹ ਲੁਕ ਕੇ ਨਹੀਂ ਰਹਿੰਦੇ। ਇਕ ਕੋਈ ਕਾਲਪਨਿਕ ਸੰਰਚਨਾ ਨਹੀਂ ਜੋ ਪੈਰਾਸ਼ੂਟ ਰਾਹੀਂ ਲਿਬਨਾਨ ਵਿਚ ਆਈ ਹੈ।’’ ਨਰਸ਼ ਨੇ ਕਿਹਾ ਕਿ ਹਿਜਬੁੱਲਾ ਦੁਸ਼ਟ ਰਾਸ਼ਟਰ ਇਜ਼ਰਾਇਲ ਦੇ ਖ਼ਿਲਾਫ਼ ਇਕ ਅੰਦੋਲਨ ਦਾ ਪ੍ਰਤੀਕ ਹੈ ਅਤੇ ਇਸ ਅੰਦੋਲਨ ਨੂੰ ਆਗੂਆਂ ਨੂੰ ਖਤਮ ਕਰਕੇ ਨਹੀਂ ਕੁਚਲਿਆ ਜ ਸਕਦਾ।

Related posts

ਪੰਜਾਬ ‘ਚ ਅਸਥਿਰਤਾ ਲਈ ਰਾਹੁਲ ਜ਼ਿੰਮੇਵਾਰ

Bunty

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲ਼ਾਲ ਕਿਲੇ ‘ਤੇ ਮਨਾਏ ਜਾਣ ਵਾਲੇ 400 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ !

Bunty