India

ਰਾਜਸਥਾਨ ’ਚ ਨਵੇਂ ਮੁੱਖ ਮੰਤਰੀ ਭਜਨ ਲਾਲ 15 ਦਸੰਬਰ ਨੂੰ ਚੁੱਕਣਗੇ ਸਹੁੰ

ਜੈਪੁਰ – ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ 2 ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਰਾਜ ਭਵਨ ਦੇ ਬਿਆਨ ਅਨੁਸਾਰ ਸਹੁੰ ਚੁੱਕ ਸਮਾਰੋਹ 15 ਦਸੰਬਰ ਨੂੰ ਰਾਮਨਿਵਾਸ ਬਾਗ ਸਥਿਤ ਅਲਬਰਟ ਹਾਲ ਦੇ ਬਾਹਰ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਅਨੁਸਾਰ ਮਿਸ਼ਰ ਨੇ ਰਾਜ ਦੇ ਨਵੇਂ ਚੁਣੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾ ਦਿੰਦੇ ਹੋਏ ਉਨ੍ਹਾਂ ਵਲੋਂ ਪ੍ਰਸਤਾਵਿਤ ਸਹੁੰ ਚੁੱਕ ਸਮਾਰੋਹ ਪ੍ਰੋਗਰਾਮ ਬਾਰੇ ਦੱਸਿਆ। ਉਨ੍ਹਾਂ ਅਨੁਸਾਰ ਸਮਾਰੋਹ ’ਚ ਮੁੱਖ ਮੰਤਰੀ ਵਜੋਂ ਭਜਨ ਲਾਲ ਸ਼ਰਮਾ ਨੂੰ ਅਤੇ ਦੀਆ ਕੁਮਾਰ ਤੇ ਪ੍ਰੇਮਚੰਦ ਬੈਰਵਾ ਨੂੰ ਮੰਤਰੀ ਮੰਡਲ ਮੈਂਬਰ ਦੀ ਸਹੁੰ ਚੁਕਾਉਣਗੇ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਬੁਲਾਰੇ ਨੇ ਦੱਸਿਆ ਕਿ ਸਹੁੰ ਚੁੱਕ ਸਮਾਰੋਹ 15 ਦਸੰਬਰ ਨੂੰ ਸਵੇਰੇ 11.15 ਵਜੇ ਅਲਬਰਟ ਹਾਲ ਦੇ ਬਾਹਰ ਹੋਵੇਗਾ।

Related posts

ਪਤਨੀ ਤੋਂ ਮਾਲਦੀਵ ਯਾਤਰਾ ਨੂੰ ਗੁਪਤ ਰੱਖਣ ਲਈ ਪਤੀ ਨੇ ਪਾੜੇ ਪਾਸਪੋਰਟ ਦੇ ਪੰਨੇ, ਜੇਲ੍ਹ ‘ਚ ਬੰਦ, ਜਾਣੋ ਦਿਲਚਸਪ ਮਾਮਲਾ

Bunty

ਇੱਕ ਵਾਰ ਮੁੜ ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ

Bunty

ਅਹਿਮਦਾਬਾਦ ਜਹਾਜ਼ ਹਾਦਸਾ: ਦੂਜਾ ਬਲੈਕ ਬਾਕਸ ਮਿਲਣ ਨਾਲ ਜਾਂਚ ‘ਚ ਤੇਜ਼ੀ ਆਵੇਗੀ !

admin