India

ਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਜੇਤੂ, ਭਾਜਪਾ ਦਾ ਮੰਤਰੀ ਹਾਰਿਆ

ਜੈਪੁਰ – ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੇ ਚੋਣ ਜਿੱਤ ਕੇ ਆਪਣੇ ਨੇੜਲੇ ਵਿਰੋਧੀ ਅਤੇ ਸੱਤਾਧਾਰੀ ਭਾਜਪਾ ਦੇ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ 11283 ਵੋਟਾਂ ਨਾਲ ਹਰਾਇਆ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗਰਸੀ ਉਮੀਦਵਾਰ ਦੀ ਮੌਤ ਕਾਰਨ ਇਸ ਸੀਟ ’ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸੀਟ ਲਈ 5 ਜਨਵਰੀ ਨੂੰ ਵੋਟਿੰਗ ਹੋਈ ਸੀ ਅਤੇ ਅੱਜ ਗਿਣਤੀ ਹੋਈ। ਚੋਣ ਵਿਭਾਗ ਦੀ ਵੈੱਬਸਾਈਟ ਅਨੁਸਾਰ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਨੂੰ 94,950 ਵੋਟਾਂ ਮਿਲੀਆਂ, ਜਦੋਂ ਕਿ ਟੀਟੀ ਨੂੰ 83,667 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰਥੀਪਾਲ ਸਿੰਘ ਨੂੰ 11940 ਵੋਟਾਂ ਮਿਲੀਆਂ। ਇਸ ਜਿੱਤ ਨਾਲ ਸੂਬੇ ਦੀ 200 ਸੀਟਾਂ ਵਾਲੀ ਵਿਧਾਨ ਸਭਾ ’ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 70 ਹੋ ਗਈ ਹੈ। ਰਾਜ ਵਿੱਚ ਸੱਤਾਧਾਰੀ ਭਾਜਪਾ ਦੇ 115 ਵਿਧਾਇਕ ਹਨ।

Related posts

ਕਿਸਾਨਾਂ ਨੂੰ ਆਧਾਰ ਵਰਗਾ ਵਿਲੱਖਣ ਪਛਾਣ ਪੱਤਰ ਦੇਵੇਗੀ ਸਰਕਾਰ

Bunty

ਨਮੋ ਭਾਰਤ ਦਾ ਨਵਾਂ ਰਿਕਾਰਡ : 1 ਦਿਨ ‘ਚ 1.25 ਲੱਖ ਤੋਂ ਵੱਧ ਲੋਕਾਂ ਵਲੋਂ ਸਫ਼ਰ

admin

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin