International

ਰਾਸ਼ਟਰਪਤੀ ਕਾਸਿਮ-ਜੋਮਾਰਟ ਟਾਕੋਯੇਵ ਦੇ ਸੱਦੇ ’ਤੇ ਕਜ਼ਾਕਿਸਤਾਨ ’ਚ ਹਿੰਸਾ ਕਾਬੂ ਕਰਨ ਉਤਰੇ ਰੂਸੀ ਕਮਾਂਡੋ

ਅਲਮਾਟੀ – ਕਜ਼ਾਕਿਸਤਾਨ ’ਚ ਪੈਦਾ ਹੋਈ ਹਿੰਸਾ ਦੀ ਸਥਿਤੀ ਨੂੰ ਕਾਬੂ ਕਰਨ ਲਈ ਵੀਰਵਾਰ ਨੂੰ ਰੂਸ ਦੀ ਫ਼ੌਜ ਉੱਥੇ ਪਹੁੰਚ ਗਈ। ਰਾਸ਼ਟਰਪਤੀ ਕਾਸਿਮ-ਜੋਮਾਰਟ ਟਾਕੋਯੇਵ ਦੇ ਸੱਦੇ ’ਤੇ ਰੂਸ ਨੇ ਆਪਣੇ ਫ਼ੌਜੀ ਪੈਰਾਸ਼ੂਟ ਜ਼ਰੀਏ ਰਾਜਧਾਨੀ ਅਲਮਾਟੀ ਤੇ ਹੋਰ ਸ਼ਹਿਰਾਂ ’ਚ ਉਤਾਰੇ ਹਨ। ਇਸ ਤੋਂ ਪਹਿਲਾਂ ਹਿੰਸਾ ਦੇ ਤਾਜ਼ਾ ਦੌਰ ’ਚ ਸੁਰੱਖਿਆ ਬਲਾਂ ਨੇ ਭੰਨਤੋੜ, ਅੱਗਜ਼ਨੀ ਤੇ ਲੁੱਟ ਕਰ ਰਹੇ ਲੋਕਾਂ ’ਤੇ ਕਾਰਵਾਈ ਕੀਤੀ। ਇਸ ਕਾਰਵਾਈ ’ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਿੰਸਕ ਲੋਕਾਂ ਦੇ ਹਮਲੇ ’ਚ ਸੁਰੱਖਿਆ ਬਲਾਂ ਦੇ 13 ਜਵਾਨ ਵੀ ਮਾਰੇ ਗਏ ਹਨ।

ਭਾਰਤ ਦੇ ਮਿੱਤਰ ਪੂਰਬ ਸਾਬਕਾ ਸੋਵੀਅਤ ਦੇਸ਼ ਕਜ਼ਾਕਿਸਤਾਨ ’ਚ ਕਈ ਦਿਨਾਂ ਤੋਂ ਜਾਰੀ ਹਿੰਸਾ ’ਚ ਅਲਮਾਟੀ ’ਚ ਸਥਿਤ ਰਾਸ਼ਟਰਪਤੀ ਰਿਹਾਇਸ਼ ਦਾ ਵੱਡਾ ਹਿੱਸਾ ਤੇ ਮੇਅਰ ਦਾ ਦਫ਼ਤਰ ਸਾੜ ਦਿੱਤੇ ਗਏ ਹਨ। ਅਲਮਾਟੀ ਏਅਰਪੋਰਟ ਤੱਕ ਪੁੱਜੇ ਹਿੰਸਕ ਤੱਤਾਂ ਨੂੰ ਕਾਬੂ ਕਰ ਕੇ ਫ਼ੌਜ ਨੇ ਵੀਰਵਾਰ ਦੁਪਹਿਰ ਨੂੰ ਉੱਥੇ ਆਪਣਾ ਕਬਜ਼ਾ ਮਜ਼ਬੂਤ ਕਰ ਲਿਆ। ਏਅਰਪੋਰਟ ਦੇ ਬਾਹਰ ਤੇ ਹੋਰ ਸੜਕਾਂ ’ਤੇ ਖੜੀਆਂ ਸੈਂਕੜੇ ਕਾਰਾਂ ਨੂੰ ਹੁੱਲਬੜਬਾਜ਼ਾਂ ਨੇ ਫੂਕ ਦਿੱਤਾ ਹੈ। ਹਿੰਸਾ ਨੂੰ ਕੰਟਰੋਲ ਕਰਈ ਲਈ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਨੂੰ ਦੰਗਾਈ ਭੀੜ ਨਾਲ ਜੂਝਨਾ ਪੈ ਰਿਹਾ ਹੈ। ਰਾਜਧਾਨੀ ’ਚ ਕਈ ਥਾਵਾਂ ਤੋਂ ਗੋਲ਼ੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪਰ ਰਾਜਧਾਨੀ ਦਾ ਮੁੱਖ ਚੌਰਾਹਾ ਸੁਰੱਖਿਆ ਬਲਾਂ ਦੇ ਕਬਜ਼ੇ ’ਚ ਆ ਗਿਆ ਹੈ। ਪੂਰੇ ਦੇਸ਼ ’ਚ ਇੰਟਰਨੈੱਟ ਦੀਆਂ ਸੇਵਾਵਾਂ ਅਜੇ ਠੱਪ ਹਨ।

Related posts

ਓਟਵਾ ‘ਚ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਖਿਲਾਫ਼ ਵਿਸ਼ਾਲ ਰੋਸ ਰੈਲੀ ਅਤੇ ਮਾਰਚ ਆਯੋਜਿਤ

admin

ਬੌਰਿਸ ਜੌਨਸਨ ਵਲੋਂ ਅਸਤੀਫ਼ਾ: ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ?

admin

ਅਮਰੀਕੀ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਮਹੱਤਵ ਵਧਿਆ

Bunty