International

ਰਾਸ਼ਟਰਪਤੀ ਚੋਣਾਂ ’ਚ ਪੁਤਿਨ ਖ਼ਿਲਾਫ਼ ਇੱਕ ਖੱਬੇ ਪੱਖੀ ਉਮੀਦਵਾਰ ਮੈਦਾਨ ਵਿੱਚ

ਮਾਸਕੋ – ਰੂਸ ਦੇ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਨੂੰ ਮਾਰਚ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਵਿੱਚ ਵਲਾਦੀਮੀਰ ਪੁਤਿਨ ਦੀ ਜਿੱਤ ਦੀ ਮਜ਼ਬੂਤ ਸੰਭਾਵਨਾ ਹੈ। ਕਮਿਸ਼ਨ ਵੱਲੋਂ ਨਿਕੋਲਾਈ ਖਾਰੀਤੋਨੋਵ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਖਰੀਤੋਨੋਵ ਨੇ ਰਾਸ਼ਟਰਪਤੀ ਪੁਤਿਨ ਦੀਆਂ ਘਰੇਲੂ ਨੀਤੀਆਂ ਦਾ ਵਿਰੋਧ ਕੀਤਾ ਹੈ, ਪਰ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦਾ ਸਮਰਥਨ ਕੀਤਾ ਹੈ। ਖੱਬੇਪੱਖੀ ਉਮੀਦਵਾਰ ਆਮ ਤੌਰ ‘’ਤੇ ਰਾਸ਼ਟਰਪਤੀ ਚੋਣਾਂ ਵਿਚ ਚੰਗੀਆਂ ਵੋਟਾਂ ਹਾਸਲ ਕਰਦੇ ਹਨ ਪਰ ਮੌਜੂਦਾ ਹਾਲਾਤ ਵਿਚ ਖਾਰੀਤੋਨੋਵ ਪੁਤਿਨ ਲਈ ਕੋਈ ਵੱਡੀ ਚੁਣੌਤੀ ਬਣਦੇ ਨਹੀਂ ਜਾਪਦੇ। 2004 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੱਬੇਪੱਖੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 13.8 ਫ਼ੀਸਦੀ ਵੋਟਾਂ ਮਿਲੀਆਂ ਸਨ।

Related posts

ਮਿਸਰ ਦੇ ਚਰਚ ‘ਚ ਭਿਆਨਕ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ, ਕਈ ਜ਼ਖ਼ਮੀ, ਹਾਦਸੇ ਦੌਰਾਨ ਮੱਚੀ ਭਗਦੜ

Bunty

ਹੁਣ ਬੰਗਲਾਦੇਸ਼ ‘ਚ ਹਿੰਦੂ ਅਧਿਆਪਕਾਂ ਤੋਂ ਮੰਗੇ ਜਾ ਰਹੇ ਅਸਤੀਫ਼ੇ, 49 ਨੇ ਛੱਡੇ ਅਹੁਦੇ

Bunty

ਆਬੂ ਧਾਬੀ ਏਅਰਪੋਰਟ ’ਤੇ ਨਵਾਂ ਡਾਕੂਮੈਂਟ-ਫਰੀ ਬੋਰਡਿੰਗ ਸਿਸਟਮ ਲਾਗੂ ਹੁਣ ਏਅਰਪੋਰਟ ਤੇ 3 ਘੰਟੇ ਪਹਿਲਾਂ ਪਹੁੰਚਣ ਦੀ ਲੋੜ ਨਹੀਂ

Bunty