Bollywood

ਰਿਚਾ ਚੱਢਾ ਤੇ ਅਲੀ ਫ਼ਜ਼ਲ ਨੇ ਕੀਤਾ ਨਿਕਾਹ

ਨਵੀਂ ਦਿੱਲੀ – ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਇਸ ਜੋੜੇ ਨੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ’ਚ ਨਿਕਾਹ ਕਰਵਾਇਆ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬੀਤੇ ਦਿਨੀਂ ਇਸ ਜੋੜੇ ਨੇ ਦਿੱਲੀ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਕੀਤਾ ਸੀ। ਵੀਰਵਾਰ ਨੂੰ ਰਿਚਾ ਦੀ ਦੋਸਤ ਨੇ ਦਿੱਲੀ ਦੇ ਵਿਸ਼ਾਲ ਲਾਅਨ ’ਚ ਉਸ ਦੀ ਹਲਦੀ, ਮਹਿੰਦੀ ਅਤੇ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਸੀ।
ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ’ਚ ਅਲੀ ਅਤੇ ਰਿਚਾ ਚਿੱਟੇ ਰੰਗ ਦੇ ਖ਼ੂਬਸੂਰਤ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਅਦਾਕਾਰ ਦੀ ਗੱਲ ਕਰੀਏ ਤਾਂ ਉਹ ਆਫ-ਵ੍ਹਾਈਟ ਸ਼ੇਰਵਾਨੀ ’ਚ ਨਜ਼ਰ ਆ ਰਿਹਾ ਹੈ, ਜਦੋਂਕਿ ਰਿਚਾ ਚੱਢਾ ਹੈਵੀ ਸ਼ਰਾਰਾ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਸ ’ਤੇ ਉਸ ਨੇ ਹਰੇ ਰੰਗ ਦੀ ਕੁੰਦਨ ਜਿਊਲਰੀ ਕੈਰੀ ਕੀਤੀ ਹੋਈ ਹੈ, ਜਿਸ ’ਚ ਆਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ- ਏਕ ਦੌਰ ਹਮ ਭੀ ਹੈ… ਏਕ ਸਿਲਸਿਲਾ ਤੁਮ ਭੀ ਹੋ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin