International

ਰਿਸ਼ੀ ਸੁਨਕ ਨੇ ਪੂਰਾ ਕੀਤਾ ਆਪਣਾ ਵਾਅਦਾ ਬਿ੍ਰਟੇਨ ਦੀ ਸੰਸਦ ’ਚ ਰਵਾਂਡਾ ਬਿੱਲ ਪਾਸ; ਹਜ਼ਾਰਾਂ ਸ਼ਰਨਾਰਥੀਆਂ ਨੂੰ ਭੇਜਿਆ ਜਾਵੇਗਾ ਘਰ

ਲੰਡਨ – ਬਿ੍ਰਟਿਸ਼ ਸੰਸਦ ਨੇ ਵਿਵਾਦਤ ਰਵਾਂਡਾ ਦੇਸ਼ ਨਿਕਾਲੇ ਬਿੱਲ ਪਾਸ ਕਰ ਦਿੱਤਾ ਹੈ। ਦੋਵਾਂ ਸੰਸਦਾਂ ਵਿੱਚ ਹੰਗਾਮੇ ਦਰਮਿਆਨ ਇਹ ਬਿੱਲ ਪਾਸ ਹੋ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਰਵਾਂਡਾ ਨੀਤੀ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।ਰਿਸ਼ੀ ਸੁਨਕ ਨੇ ਦੱਸਿਆ ਕਿ 10 ਤੋਂ 12 ਹਫਤਿਆਂ ਦੇ ਅੰਦਰ ਬਰਤਾਨੀਆ ਤੋਂ ਗੈਰ-ਕਾਨੂੰਨੀ ਸ਼ਰਨਾਰਥੀਆਂ ਦੇ ਪਹਿਲੇ ਜੱਥੇ ਨੂੰ ਰਵਾਂਡਾ ਭੇਜਿਆ ਜਾਣਾ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਬਿ੍ਰਟਿਸ਼ ਸਰਕਾਰ ਨੇ ਵਪਾਰਕ ਚਾਰਟਰ ਜਹਾਜ਼ ਬੁੱਕ ਕੀਤੇ ਹਨ ਤਾਂ ਜੋ ਸ਼ਰਨਾਰਥੀਆਂ ਨੂੰ ਰਵਾਂਡਾ ਭੇਜਿਆ ਜਾ ਸਕੇ।ਰਵਾਂਡਾ ਤੋਂ ਹਜ਼ਾਰਾਂ ਸ਼ਰਨਾਰਥੀ ਪਿਛਲੇ ਸਾਲਾਂ ਦੌਰਾਨ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬਿ੍ਰਟੇਨ ਪਹੁੰਚੇ ਹਨ। ਰਿਪੋਰਟ ਮੁਤਾਬਕ ਇਸ ਸਾਲ ਜਨਵਰੀ ਤੋਂ ਮਾਰਚ ਦਰਮਿਆਨ ਇੰਗਲਿਸ਼ ਚੈਨਲ ਪਾਰ ਕਰਕੇ ਬਿ੍ਰਟੇਨ ਪਹੁੰਚਣ ਵਾਲਿਆਂ ਦੀ ਗਿਣਤੀ 4600 ਤੋਂ ਪਾਰ ਹੋ ਗਈ ਹੈ।ਜ਼ਿਕਰਯੋਗ ਹੈ ਕਿ ਅਪ੍ਰੈਲ 2022 ਵਿੱਚ ਬਿ੍ਰਟੇਨ ਅਤੇ ਰਵਾਂਡਾ ਵਿਚਾਲੇ ਸ਼ਰਨ ਨੀਤੀ ਨੂੰ ਲੈ ਕੇ ਸਮਝੌਤਾ ਹੋਇਆ ਸੀ। ਇਸ ਸਮਝੌਤੇ ਰਾਹੀਂ ਬਰਤਾਨੀਆ ਨੇ ਰਵਾਂਡਾ ਨੂੰ 120 ਮਿਲੀਅਨ ਪੌਂਡ ਦਿੱਤੇ। ਇਹ ਪੈਸਾ ਰਵਾਂਡਾ ਵਿੱਚ ਰਹਿਣ ਵਾਲੇ ਲੋਕਾਂ ਲਈ ਰਿਹਾਇਸ਼ ਅਤੇ ਕੰਮ ਮੁਹੱਈਆ ਕਰਵਾਉਣ ਲਈ ਸੀ।

Related posts

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin