Sport

ਰੀਅਲ ਮੈਡ੍ਰਿਡ ਲਗਾਤਾਰ 8ਵੀਂ ਜਿੱਤ ਨਾਲ ਲਾ ਲਿਗਾ ਖਿਤਾਬ ਦੇ ਪਹੁੰਚਿਆ ਨੇੜੇ

ਬਾਰਸੀਲੋਨਾ– ਕਰੀਮ ਬੇਂਜੇਮਾ ਦੀ ਸ਼ਾਨਦਾਰ ਖੇਡ ਦੇ ਦਮ ‘ਤੇ ਰੀਅਲ ਮੈਡ੍ਰਿਡ ਨੇ ਐਲਵੇਸ ਨੂੰ 2-0 ਨਾਲ ਹਰਾ ਕੇ ਲਾ ਲਿਗਾ ਵਿਚ ਲਗਾਤਾਰ 8ਵੀਂ ਜਿੱਤ ਦੇ ਨਾਲ ਖਿਤਾਬ ਵੱਲ ਮਜ਼ਬੂਤ ਕਦਮ ਵਧਾਇਆ। ਬੇਂਜੇਮਾ ਨੇ ਖੁਦ ਇਕ ਗੋਲ ਕਰਨ ਤੋਂ ਬਾਅਦ ਦੂਜੇ ਗੋਲ ਵਿਚ ਮਦਦ ਕੀਤੀ। ਇਸ ਜਿੱਤ ਦੇ ਨਾਲ ਰੀਅਲ ਮੈਡ੍ਰਿਡ ਨੇ ਅੰਕ ਸੂਚੀ ਵਿਚ ਮੌਜੂਦਾ ਚੈਂਪੀਅਨ ਬਾਰਸੀਲੋਨਾ ‘ਤੇ 4 ਅੰਕਾਂ ਦੀ ਬੜ੍ਹਤ ਬਣਾ ਲਈ ਜਦਕਿ ਅਜੇ 3 ਦੌਰ ਦੇ ਮੈਚ ਬਚੇ ਹੋਏ ਹਨ।
ਬੇਂਜੇਮਾ ਨੇ ਮੈਚ ਦੇ 11ਵੇਂ ਮਿੰਟ ਵਿਚ ਪੈਨਲਟੀ ਕਿੱਕ ‘ਤੇ ਗੋਲ ਕਰਨ ਤੋਂ ਬਾਅਦ 50ਵੇਂ ਮਿੰਟ ਵਿਚ ਮਾਰਕੋ ਏਸੇਂਸੀਆ ਲਈ ਗੋਲ ਦਾ ਮੌਕਾ ਬਣਾਇਆ, ਜਿਸ ਨਾਲ ਟੀਮ ਦੀ ਬੜ੍ਹਤ 2-0 ਹੋ ਗਈ। ਕੋਰੋਨਾ ਵਾਇਰਸ ਦੇ ਕਾਰਣ ਮੁਲਤਵੀ ਹੋਣ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਲੀਗ ਦੀ 8 ਮੈਚਾਂ ਵਿਚ ਇਹ ਮੈਡ੍ਰਿਡ ਦੀ 8ਵੀਂ ਜਿੱਤ ਹੈ।

Related posts

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਪਣੀ ਖੁਦ ਦੀ ਐਪ ਲਾਂਚ ਕੀਤੀ !

admin

ਆਈਸੀਸੀ ਚੈਂਪੀਅਨਜ਼ ਟਰਾਫੀ 2025 ਓਪਨਿੰਗ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਟ੍ਰੇਨਿੰਗ ਸੈਸ਼ਨ !

admin

ਹਾਕੀ ਓਲੰਪੀਅਨ ਗੁਰਬਖਸ਼ ਸਿੰਘ ਦਾ ਸਨਮਾਨ !

admin