International

ਰੂਸ ਤੇ ਹਮਲੇ ਲਈ ਬਿ੍ਰਟੇਨ ਤਿਆਰ ! ਭੁਲੇਖੇ ਚ ਨਾ ਰਹੇ ਕੋਈ…

ਲੰਡਨ – ਰੂਸ ਤੇ ਯੂਕ੍ਰੇਨ ਜੰਗ ਵਿਚਾਲੇ ਬਿ੍ਰਟੇਨ ਨੇ ਹੁਣ ਵੱਡਾ ਐਲਾਨ ਕੀਤਾ ਹੈ। ਬਿ੍ਰਟੇਨ ਦੇ ਡਿਪਟੀ ਚੀਫ ਆਫ ਡਿਫੈਂਸ ਸਟਾਫ ਰੌਬ ਮੈਗਾਵਨ ਨੇ ਹਾਊਸ ਆਫ ਕਾਮਨਜ਼ ਡਿਫੈਂਸ ਕਮੇਟੀ ਸਾਹਮਣੇ ਇਕ ਬਿਆਨ ਦਿੱਤਾ ਹੈ ਕਿ ਜੇਕਰ ਰੂਸ ਕਿਸੇ ਹੋਰ ਪੂਰਬੀ ਯੂਰਪੀ ਦੇਸ਼ ’ਤੇ ਹਮਲਾ ਕਰਦਾ ਹੈ ਤਾਂ ਬਿ੍ਰਟੇਨ ਦੀਆਂ ਹਥਿਆਰਬੰਦ ਫੌਜਾਂ ਉਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਰੌਬ ਮੈਗਾਵਨ ਨੇ ਹਾਊਸ ਆਫ ਕਾਮਨਜ਼ ਡਿਫੈਂਸ ਕਮੇਟੀ ’ਚ ਕਿਹਾ, ‘‘ਜੇਕਰ ਬਿ੍ਰਟਿਸ਼ ਆਰਮੀ ਕੋਲੋਂ ਅੱਜ ਰਾਤ ਲੜਾਈ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਰਾਤ ਨੂੰ ਹੀ ਲੜਾਈ ਲੜੇਗੀ। ਮੈਨੂੰ ਨਹੀਂ ਲੱਗਦਾ ਕਿ ਇਸ ਕਮਰੇ ਵਿਚ ਕਿਸੇ ਨੂੰ ਵੀ ਇਹ ਭੁਲੇਖਾ ਹੋਣਾ ਚਾਹੀਦਾ ਹੈ ਕਿ ਜੇ ਰੂਸ ਨੇ ਪੂਰਬੀ ਯੂਰਪ ’ਤੇ ਹਮਲਾ ਕੀਤਾ ਤਾਂ ਅਸੀਂ ਉਸ ਨਾਲ ਮੁਕਾਬਲਾ ਨਹੀਂ ਕਰਾਂਗੇ। ਮੈਗਾਵਨ ਨੇ ਕਮੇਟੀ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਬਿ੍ਰਟੇਨ ਦੀ ਆਰਮਡ ਫੋਰਸਿਜ਼ ਕੋਲ ‘ਆਪ੍ਰੇਸ਼ਨਲ ਰਿਸਕ ਅਤੇ ਆਪ੍ਰੇਸ਼ਨਲ ਫੋਰਸਿਜ਼’ ਦੀ ਇਕ ਰੇਂਜ ਹੈ ਅਤੇ ਪਹਿਲਾਂ ਵੀ ਉਨ੍ਹਾਂ ਨੇ ਜ਼ਿਆਦਾ ਘਾਤਕਤਾ ਦੀ ਜ਼ਰੂਰਤ ਬਾਰੇ ਗੱਲ ਕੀਤੀ ਸੀ।

Related posts

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

Bunty

ਇਜ਼ਰਾਈਲ-ਹਮਾਸ ਯੁੱਧ ਦੌਰਾਨ ਫਲਸਤੀਨੀ ਰਾਸ਼ਟਰਪਤੀ ਤੇ ਜਾਨਲੇਵਾ ਹਮਲਾ, ਵੀਡੀਓ ਆਇਆ ਸਾਹਮਣੇ

Bunty

ਭਾਰਤ-ਜਾਪਾਨ ਵਿਚਕਾਰ ਤੀਜੀ ਪੁਲਾੜ ਗੱਲਬਾਤ: ਸਹਿਯੋਗ ਦੇ ਨਵੇਂ ਮੌਕਿਆਂ ‘ਤੇ ਚਰਚਾ ਹੋਈ !

admin