India

ਰੂਸ ਦੀ ਨਿੰਦਾ ਲਈ ਦਬਾਅ ਪਾਉਣ ‘ਤੇ ਭੜਕੇ ਇਮਰਾਨ

ਨਵੀਂ ਦਿੱਲੀ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਯੂਕਰੇਨ ’ਤੇ ਹਮਲੇ ਦੇ ਮਾਮਲੇ ’ਚ ਰੂਸ ਖ਼ਿਲਾਫ਼ ਸੰਯੁਕਤ ਰਾਸ਼ਟਰ ਮਹਾਸਭਾ ਦੇ ਨਿੰਦਾ ਮਤੇ ’ਚ ਸ਼ਾਮਿਲ ਹੋਣ ਲਈ ਦਬਾਅ ਬਣਾਉਣ ’ਤੇ ਪੱਛਮੀ ਦੇਸ਼ਾਂ ਦੇ ਸਫ਼ਾਰਤਕਾਰਾਂ ’ਤੇ ਜੰਮ ਕੇ ਹਮਲਾ ਕੀਤਾ ਹੈ। ਇਮਰਾਨ ਨੇ ਸਫ਼ਾਰਤਕਾਰਾਂ ’ਤੇ ਪਾਕਿਸਤਾਨ ਨਾਲ ‘ਗ਼ੁਲਾਮ’ ਵਰਗਾ ਵਿਹਾਰ ਕਰਨ ਦਾ ਦੋਸ਼ ਲਗਾਇਆ ਹੈ। ਇਮਰਾਨ ਨੇ ਐਤਵਾਰ ਨੂੰ ਪੰਜਾਬ ’ਚ ਇਕ ਰੈਲੀ ’ਚ 22 ਦੇਸ਼ਾਂ ਦੇ ਸਫ਼ਾਰਤਕਾਰਾਂ ਵੱਲੋਂ ਪਹਿਲੀ ਮਾਰਚ ਨੂੰ ਭੇਜੇ ਗਏ ਪੱਤਰ ’ਤੇ ਜਵਾਬੀ ਹਮਲਾ ਕੀਤਾ, ਜਿਸ ’ਚ ਪਾਕਿਸਤਾਨ ਨੂੰ ਨਿਰਪੱਖਤਾ ਨੂੰ ਛੱਡਦੇ ਹੋਏ ਰੂਸੀ ਕਾਰਵਾਈ ਦੀ ਨਿਖੇਧੀ ਕਰਨ ਵਾਲੇ ਦੇਸ਼ਾਂ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਮਰਾਨ ਨੇ ਕਿਹਾ ਕਿ ‘ਤੁਸੀਂ ਸਾਨੂੰ ਸਮਝਦੇ ਕੀ ਹੋ? ਕੀ ਅਸੀਂ ਤੁਹਾਡੇ ਗ਼ੁਲਾਮ ਹਾਂ ਕਿ ਤੁਸੀਂ ਜਿਵੇਂ ਕਹੋਗੇ, ਉਸੇ ਤਰ੍ਹਾਂ ਕਰਾਂਗੇ।’ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਯੂਰਪੀ ਸੰਘ ਦੇ ਸਫ਼ਾਰਤਕਾਰਾਂ ਤੋਂ ਪੁੱਛਿਆ, ‘ਕੀ ਤੁਸੀਂ ਅਜਿਹਾ ਹੀ ਪੱਤਰ ਭਾਰਤ ਨੂੰ ਵੀ ਲਿਖਿਆ ਹੈ, ਜੋ ਪਾਕਿਸਤਾਨ ਵਾਂਗ ਨਿਰਪੱਖ ਹੈ।’ਇਮਰਾਨ ਨੇ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਨਾਟੋ ਦੀ ਫ਼ੌਜੀ ਕਾਰਵਾਈ ਦਾ ਸਮਰਥਨ ਕਰ ਕੇ ਪਾਕਿਸਤਾਨ ਪਹਿਲਾਂ ਹੀ ਕਾਫ਼ੀ ਨੁਕਸਾਨ ਝੱਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰੂਸ ਦੇ ਦੋਸਤ ਹਾਂ ਤੇ ਅਮਰੀਕਾ ਦੇ ਵੀ। ਅਸੀਂ ਚੀਨ ਦੇ ਦੋਸਤ ਹਾਂਤੇ ਯੂਰਪ ਦੇ ਵੀ। ਅਸੀਂ ਕਿਸੇ ਵੀ ਖੇਮੀ ’ਚ ਨਹੀਂ ਹਾਂ। ਇਸ ਲਈ ਅਸੀਂ ਯੂਕਰੇਨ ਜੰਗ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਯਤਨਾਂ ’ਚ ਹਮੇਸ਼ਾ ਸ਼ਾਮਿਲ ਰਹਾਂਗੇ।

ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਹੋਏ ਇਮਰਾਨ ਨੇ ਕਿਹਾ ਕਿ ਜੇਕਰ ਉਹ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਂਦੇ ਹਨ ਤਾਂ ਉਸ ਦਾ ਨਤੀਜਾ ਵੀ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸਿਆਸੀ ਵਿਰੋਧੀਆਂ ਨਾਲ ਲੜਨ ਲਈ ਹੀ 25 ਸਾਲ ਪਹਿਲਾਂ ਸਿਆਸਤ ’ਚ ਆਇਆ ਸੀ। ਮੈਂ ਆਖਰੀ ਸਾਹ ਤੱਕ ਲੜਾਂਗਾ ਤੇ ਰਸਤੇ ’ਚ ਆਉਣ ਵ ਾਲੀ ਹਰ ਮੁਸ਼ਕਲ ਦਾ ਮੁਕਾਬਲਾ ਕਰਾਂਗਾ। ਇਮਰਾਨ ਨੇ ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਪੀਪੀਪੀ ਦੇ ਕੋ-ਚੇਅਰ ਆਸਿਫ਼ ਅਲੀ ਜ਼ਰਦਾਰੀ ’ਤੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਹਮਲਾ ਕੀਤਾ।ਜ਼ਿਕਰਯੋਗ ਹੈ ਕਿ ਭਾਰਤ ਸਮੇਤ 34 ਦੇਸ਼ਾਂ ਨਾਲ ਪਾਕਿਸਤਾਨ ਵੀ ਯੂਕਰੇਨ ’ਤੇ ਰੂਸੀ ਹਮਲੇ ਦੀ ਨਿੰਦਾ ਸਬੰਧੀ ਸੰਯੁਕਤ ਰਾਸ਼ਟਰ ਦੇ ਮਤੇ ’ਤੇ ਵੋਟਿੰਗ ਤੋਂ ਵੱਖ ਰਿਹਾ ਸੀ। ਇਮਰਾਨ ਖ਼ਾਨ ਨੇ ਯੂਕਰੇਨ ’ਤੇ ਹਮਲੇ ਦੇ ਦਿਨ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਾਸਕੋ ’ਚ ਗੱਲਬਾਤ ਕੀਤੀ ਸੀ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin