InternationalTechnology

ਰੂਸ ਨੇ ਬਣਾਇਆ ਸਟਾਰਲਿੰਕ ਨੂੰ ਜਾਮ ਕਰ ਦੇਣ ਵਾਲਾ ਹਥਿਆਰ

ਸਟਾਰਲਿੰਕ।

ਮਾਸਕੋ – ਰੂਸ ਨੇ ਇੱਕ ਨਵਾਂ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜੋ ਜ਼ਮੀਨ ’ਤੇ ਲੱਗੇ ਸਟਾਰਲਿੰਕ ਟਰਮੀਨਲਾਂ ਦੀ ਬਜਾਏ ਸਿੱਧੇ ਧਰਤੀ ਤੋਂ ਕਰੀਬ 500 ਕਿਲੋਮੀਟਰ ਉੱਪਰ ਪਰਿਕਰਮਾ ਕਰ ਰਹੇ ਸਟਾਰਲਿੰਕ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ’ਚ ਸਮਰੱਥ ਹੈ। ਇਸ ਸਿਸਟਮ ਦਾ ਨਾਮ ‘ਵੋਲਨਾ ਕੁਪੋਲ ਗਾਰੰਟ’ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਹ ਸਿਸਟਮ ਉੱਚ ਸਮਰੱਥਾ ਵਾਲੇ ਰੇਡੀਓ ਸਿਗਨਲਾਂ ਰਾਹੀਂ ਸੈਟੇਲਾਈਟ ਦੇ ਰਿਸੀਵਿੰਗ ਐਂਟੀਨਾ ਨੂੰ ਓਵਰਲੋਡ ਕਰ ਦਿੰਦਾ ਹੈ। ਇਸ ਕਾਰਨ ਪ੍ਰਭਾਵਿਤ ਖੇਤਰ ਵਿੱਚ ਕੁਝ ਸਮੇਂ ਲਈ ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਬਾਧਿਤ ਹੋ ਸਕਦੀਆਂ ਹਨ। ਹਾਲਾਂਕਿ, ਇਸ ਨਾਲ ਸੈਟੇਲਾਈਟ ਨੂੰ ਸਥਾਈ ਨੁਕਸਾਨ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਇਸ ਤਕਨੀਕ ਵਿੱਚ ਨੈਰੋ-ਬੀਮ ਹਾਈ-ਫ੍ਰੀਕਵੈਂਸੀ ਸਿਗਨਲ ਅਤੇ ਫੇਜ਼ਡ-ਅਰੇ ਐਂਟੀਨਾ ਦੀ ਵਰਤੋਂ ਕੀਤੀ ਗਈ ਹੈ, ਜੋ ਸੈਟੇਲਾਈਟ ਦੇ ਡਾਟਾ ਸੰਚਾਰ ਪ੍ਰਣਾਲੀ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ। ਤਕਨੀਕੀ ਜਾਣਕਾਰੀ ਮੁਤਾਬਕ, ਇਹ ਸਟਾਰਲਿੰਕ ਦੇ ਕਈ ਡਾਟਾ ਟ੍ਰਾਂਸਮਿਸ਼ਨ ਬੈਂਡਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਿਗਨਲ ਅਸਥਿਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਮ ਹਾਲਤ ਵਿੱਚ ਆਉਣ ਵਿੱਚ ਸਮਾਂ ਲੱਗ ਸਕਦਾ ਹੈ।

ਰਿਪੋਰਟਾਂ ਮੁਤਾਬਕ, ਇਹ ਸਿਸਟਮ ਮਾਡਿਊਲਰ ਡਿਜ਼ਾਈਨ ’ਤੇ ਆਧਾਰਿਤ ਹੈ ਅਤੇ ਇਸ ਵਿੱਚ ਛੇ ਟ੍ਰੇਲਰ-ਮਾਊਂਟਡ ਮਾਡਿਊਲ ਸ਼ਾਮਲ ਹਨ, ਜਿਨ੍ਹਾਂ ’ਤੇ ਘੁੰਮਣ ਵਾਲੇ ਸੈਟੇਲਾਈਟ ਐਂਟੀਨਾ ਲੱਗੇ ਹੁੰਦੇ ਹਨ। ਲੋੜ ਮੁਤਾਬਕ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਆਸਾਨੀ ਨਾਲ ਤਾਇਨਾਤ ਕੀਤਾ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਰੀਬ 20 ਕਿਲੋਮੀਟਰ ਦੇ ਦਾਇਰੇ ਵਿੱਚ ਸਟਾਰਲਿੰਕ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ, ਇਸ ਸਿਸਟਮ ਦੀਆਂ ਕੁਝ ਸੀਮਾਵਾਂ ਵੀ ਹਨ। ਇਸ ਦਾ ਵੱਡਾ ਆਕਾਰ ਅਤੇ ਲਗਾਤਾਰ ਸਰਗਰਮ ਰਹਿਣ ਵਾਲੇ ਐਂਟੀਨਾ ਇਸ ਨੂੰ ਵਿਰੋਧੀ ਦੇ ਇਲੈਕਟ੍ਰਾਨਿਕ ਇੰਟੈਲੀਜੈਂਸ ਸਿਸਟਮਾਂ ਦੀ ਨਜ਼ਰ ਵਿੱਚ ਆਸਾਨੀ ਨਾਲ ਲਿਆ ਸਕਦੇ ਹਨ।

Related posts

ਚੀਨ ਨੇ ਨਕਲੀ ਪ੍ਰਜਨਨ ਨਾਲ ਬਚਾਈ ਦੁਰਲੱਭ ਪਾਂਡਿਆਂ ਦੀ ਆਬਾਦੀ, ਗਿਣਤੀ ਵਧ ਕੇ ਹੋਈ 1,900

Bunty

ਅਮਰੀਕਾ ‘ਚ ਵੀ ਲਗੇਗੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ

Bunty

ਥਾਈਲੈਂਡ-ਕੰਬੋਡੀਆ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਹੈ ਸਿ਼ਵ ਟੈਂਪਲ !

admin