International

ਰੂਸ ਵਲੋਂ ਕ੍ਰੀਮੀਆ ’ਚ ਫ਼ੌਜੀ ਅਭਿਆਸ ਖ਼ਤਮ ਕਰਨ ਦਾ ਐਲਾਨ

ਮਾਸਕੋ – ਰੂਸ ਤੇ ਯੂਕਰੇਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੋਵੇਂ ਦੇਸ਼ ਇਸ ਸਮੇਂ ਜੰਗ ਦੀ ਕਗਾਰ ’ਤੇ ਖੜ੍ਹੇ ਹਨ। ਹਾਲਾਂਕਿ, ਰੂਸ ਨੇ ਕ੍ਰੀਮੀਆ ’ਚ ਫ਼ੌਜੀ ਅਭਿਆਸ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਰੂਸ ਨੇ ਕ੍ਰੀਮੀਆ ’ਚ ਫ਼ੌਜੀ ਅਭਿਆਸ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲਿਆ ਹੈ।

ਰੂਸ ਨੇ ਕਿਹਾ ਕਿ ਉਸ ਦੀਆਂ ਕੁਝ ਫੌਜੀ ਇਕਾਈਆਂ ਯੂਕਰੇਨ ਨੇੜੇ ਫ਼ੌਜੀ ਅਭਿਆਸ ਕਰਨ ਤੋਂ ਬਾਅਦ ਆਪਣੇ ਟਿਕਾਣਿਆਂ ’ਤੇ ਵਾਪਸ ਪਰਤ ਰਹੀਆਂ ਹਨ। ਰੂਸ ਦੇ ਇਸ ਦਾਅਵੇ ’ਤੇ ਪੱਛਮੀ ਦੇਸ਼ਾਂ ਵੱਲੋਂ ਬਹੁਤ ਹੀ ਸਾਵਧਾਨ ਤੇ ਸੁਚੇਤ ਪ੍ਰਤੀਕਿਰਿਆ ਦਿੱਤੀ ਗਈ ਸੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਰੂਸ ਨਾਲ ਕੂਟਨੀਤਕ ਗੱਲਬਾਤ ਦਾ ਰਾਹ ਖੁੱਲ੍ਹਾ ਹੈ ਪਰ ਜ਼ਮੀਨੀ ਖ਼ੁਫ਼ੀਆ ਜਾਣਕਾਰੀ ਬਹੁਤ ਉਤਸ਼ਾਹਜਨਕ ਨਹੀਂ ਹੈ।

ਇਸ ਦੇ ਨਾਲ ਹੀ ਗੱਲਬਾਤ ਲਈ ਮਾਸਕੋ ਪਹੁੰਚੇ ਜਰਮਨ ਚਾਂਸਲਰ ਓਲਾਫ ਸ਼ੁਲਜ਼ ਨੇ ਮੋਰਚੇ ਤੋਂ ਕੁਝ ਰੂਸੀ ਸੈਨਿਕਾਂ ਦੇ ਪਿੱਛੇ ਹਟਣ ਦਾ ਸਵਾਗਤ ਕੀਤਾ। ਨਾਟੋ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਹੁਣ ਤਕ ਜ਼ਮੀਨੀ ਪੱਧਰ ’ਤੇ ਅਜਿਹਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਹਾਲ ਹੀ ’ਚ ਕ੍ਰੀਮੀਆ ਨਾਲ ਜੁੜੇ ਖੇਤਰਾਂ ’ਚ ਫ਼ੌਜੀ ਅਭਿਆਸ ਕੀਤਾ ਸੀ। ਇਸ ਅਭਿਆਸ ’ਚ 6,000 ਤੋਂ ਵੱਧ ਸੈਨਿਕਾਂ ਨੇ ਹਿੱਸਾ ਲਿਆ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin