International

ਜਿਨਸੀ ਸ਼ੋਸ਼ਣ ਮਾਮਲਾ: ਪ੍ਰਿੰਸ ਐਂਡਰੀਊ ਤੇ ਵਰਜੀਨੀਆ ‘ਚ 16 ਮਿਲੀਅਨ ਡਾਲਰ ‘ਚ ਸਮਝੌਤਾ

ਲੰਡਨ – ‘ਡਿਊਕ ਆਫ ਯੌਰਕ’ ਬ੍ਰਿਟੇਨ ਦੇ ਪ੍ਰਿੰਸ ਐਂਡਰੀਊ ਅਤੇ ਵਰਜੀਨੀਆ ਰੌਬਰਟਸ ਗਿਫਰੇ ਵਿਚਕਾਰ ਸਮਝੌਤਾ ਹੋ ਗਿਆ ਹੈ। ਪ੍ਰਿੰਸ ਐਂਡਰੀਊ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਬੇਟੇ ਹਨ। ਮਹਾਰਾਣੀ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਅਤੇ ਪ੍ਰਿੰਸ ਦੀ ਆਰਥਿਕ ਮਦਦ ਵੀ ਕੀਤੀ। ਇਸ ਦੇ ਬਾਅਦ ਗਿਫਰੇ ਅਤੇ ਪ੍ਰਿੰਸ ਐਂਡਰੀਊ ਵਿਚਕਾਰ ਜਿਨਸੀ ਸ਼ੋਸ਼ਣ ਦੇ ਦੋਸ਼ ਮਾਮਲੇ ਵਿਚ ਸਮਝੌਤਾ ਹੋਇਆ।

ਬ੍ਰਿਟਿਸ਼ ਮੀਡੀਆ ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ 16 ਮਿਲੀਅਨ ਡਾਲਰ ਦਾ ਸਮਝੌਤਾ ਹੋਇਆ ਹੈ। ਇਸ ਮਾਮਲੇ ਵਿਚ ਮਹਾਰਾਣੀ ਐਲਿਜ਼ਾਬੇਥ ਨੇ ਦਖਲ ਦਿੱਤਾ ਹੈ, ਉਹ ਇਸ ਸਮਝੌਤੇ ਨਾਲ ਸਬੰਧਤ ਰਾਸ਼ੀ ਦੇਣ ਵਿਚ ਪ੍ਰਿੰਸ ਦੀ ਮਦਦ ਕਰੇਗੀ। ਕੁੱਲ ਮਿਲਾ ਕੇ ਇਹ ਸਾਰੀ ਰਾਸ਼ੀ ਮਹਾਰਾਣੀ ਦੇਵੇਗੀ।

ਡੇਲੀ ਮੇਲ ਦੇ ਮੁਤਾਬਕ ਪ੍ਰਿੰਸ ਐਂਡਰੀਊ ਅਤੇ ਜੇਫਰੀ ਏਪਸਟੇਨ ਦੀ ਸਾਲ 1999 ਵਿਚ ਮੁਲਾਕਾਤ ਹੋਈ ਸੀ। ਜੇਫਰੀ ਨੇ ਪ੍ਰਿੰਸ ਦੀ ਮੁਲਾਕਾਤ ਘਿਸਲਾਈਨ ਮੈਕਸਵੇਲ ਨਾਲ ਕਰਵਾਈ ਸੀ। ਮੈਕਸਵੇਲ ਅਖ਼ਬਾਰ ਟਾਇਕੂਨ ਰੌਬਰਟ ਮੈਕਸਵੇਲ ਦੀ ਬੇਟੀ ਸੀ। ਇਸ ਮਗਰੋਂ ਐਂਡਰੀਊ ਨੇ ਏਬਰਡੀਨਸ਼ਾਇਰ ਵਿਚ ਮਹਾਰਾਣੀ ਐਲਿਜ਼ਾਬੇਥ ਵੱਲੋਂ ਆਯੋਜਿਤ ਸਕਾਟਿਸ਼ ਰਿਟ੍ਰੀਟ ਵਿਚ ਉਹਨਾਂ ਨੂੰ ਬੁਲਾਇਆ ਸੀ। ਸਾਲ 2001 ਵਿਚ ਵਰਜੀਨੀਆ ਗਿਫਰੇ ਰੌਬਰਟਸ ਨੇ ਦਾਅਵਾ ਕੀਤਾ ਕਿ ਪ੍ਰਿੰਸ ਐਂਡਰੀਊ ਨੇ ਤਿੰਨ ਵਾਰ ਉਸ ਨਾਲ ਸਬੰਧ ਬਣਾਏ। ਇਹ ਸਭ ਕੁਝ ਮੈਕਸਵੇਲ ਦੇ ਲੰਡਨ ਸਥਿਤ ਟਾਊਨਹਾਊਸ ਵਿਚ 10 ਮਾਰਚ ਨੂੰ ਹੋਇਆ ਸੀ। ਉਦੋਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਹਾਲਾਂਕਿ ਉਹਨਾਂ ਨੇ ਬੀਬੀਸੀ ਨਾਲ ਇੰਟਰਵਿਊ ਵਿਚ ਇਸ ਮੁਲਾਕਾਤ ਬਾਰੇ ਮਨਾ ਕਰ ਦਿੱਤਾ ਸੀ।

ਸਾਲ 2008 ਵਿਚ ਏਪਸਟੇਨ ਨੂੰ ਬੱਚਿਆਂ ਦੀ ਯੌਨ ਤਸਕਰੀ ਦੇ ਮਾਮਲੇ ਵਿਚ 18 ਸਾਲ ਦੀ ਸਜ਼ਾ ਸੁਣਾਈ ਗਈ। 2010 ਵਿਚ ਉਹਨਾਂ ਨੂੰ ਰਿਹਾਈ ਮਿਲੀ। ਰਿਹਾਈ ਦੇ ਬਾਅਦ ਉਹ ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਪ੍ਰਿੰਸ ਐਂਡਰੀਊ ਨਾਲ ਦਿਸੇ। 2011 ਵਿਚ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪ੍ਰਿੰਸ ਨੇ ਆਪਣੇ ਅਹੁਦੇ ਤੋਂ ਅਸਤੀਫ ਦੇ ਦਿੱਤਾ। ਏਪਸਟੇਨ ‘ਤੇ ਕਈ ਕੁੜੀਆਂ ਦੀ ਤਸਕਰੀ ਦਾ ਦੋਸ਼ ਹੈ। ਗੇਫਰੀ ਵੀ ਉਹਨਾਂ ਕੁੜੀਆਂ ਵਿਚ ਸ਼ਾਮਲ ਹੈ ਜਿਸ ਦੀ ਤਸਕਰੀ ਕੀਤੀ ਗਈ ਸੀ। ਹੁਣ ਉਸ ਦੀ ਉਮਰ 38 ਸਾਲ ਦੇ ਕਰੀਬ ਹੈ।

2015 ਵਿਚ ਏਪਸਟੇਨ ਨਾਲ ਸਬੰਧਤ ਦਸਤਾਵੇਜ਼ ਅਮਰੀਕੀ ਕੋਰਟ ਵਿਚ ਪੇਸ਼ ਕੀਤੇ ਗਏ। ਇਸ ਰਿਪੋਰਟ ਵਿਚ ਵਰਜੀਨੀਆ ਗਿਫਰੇ ਰੌਬਰਟਸ ਦਾ ਨਾਮ ਵੀ ਸ਼ਾਮਲ ਸੀ। ਉਹਨਾਂ ਨੇ ਫਲੋਰੀਡਾ ਵਿਚ ਦਾਇਰ ਦਸਤਾਵੇਜ਼ ਵਿਚ ਕਿਹਾ ਸੀ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਉਹਨਾਂ ਨਾਲ ਪ੍ਰਿੰਸ ਐਂਡਰੀਊ ਨੇ ਜ਼ਬਰਦਸਤੀ ਸਬੰਧ ਬਣਾਏ ਸਨ। ਅਗਸਤ 2021 ਵਿਚ ਉਹਨਾਂ ਨੇ ਇਕ ਕੇਸ ਅਮਰੀਕਾ ਵਿਚ ਪ੍ਰਿੰਸ ਐਂਡਰੀਊ ਖ਼ਿਲਾਫ਼ ਦਾਇਰ ਕੀਤਾ ਸੀ।

Related posts

16 ਸਾਲ ਬਾਅਦ ਸੱਤਾ ਤੋਂ ਬਾਹਰ ਹੋਵੇਗੀ ਚਾਂਸਲਰ Angela-Merkel

Bunty

20 ਸਾਲ ਬਾਅਦ ਕਾਬੁਲ ਪੁੱਜਾ ਤਾਲਿਬਾਨੀ ਨੇਤਾ ਮੁੱਲਾ ਬਰਾਦਰ, ਬਣ ਸਕਦੈ ਅਗਲਾ ਰਾਸ਼ਟਰਪਤੀ

Bunty

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਾਂ: ਚੀਨ

Bunty