Pollywood

ਰੈਪਰ ਜੇ ਹਿੰਦ ਨੇ ਦਿੱਤੀ ਸੁਲਤਾਨ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਸਲਾਹ, ਕਰਨ ਔਜਲਾ ਦੇ ਵਿਵਾਦ ’ਤੇ ਕੀਤੀ ਸੀ ਟਿੱਪਣੀ

ਚੰਡੀਗੜ੍ਹ – ਇਨ੍ਹੀਂ ਦਿਨੀਂ ਬੋਹੇਮੀਆ ਦੇ ਕਰੀਬੀ ਤੇ ਰੈਪਰ ਜੇ ਹਿੰਦ ਦਾ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ’ਤੇ ਬੀਤੇ ਦਿਨੀਂ ਰੈਪਰ ਸੁਲਤਾਨ ਨੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਜੇ ਹਿੰਦ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਜੇ ਹਿੰਦ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ, ‘‘ਸੁਣ ਸੁਲ-ਕਾਨ, ਮੇਰਾ ਤੇਰੇ ਨਾਲ ਕੋਈ ਮਸਲਾ ਨਹੀਂ ਹੈ। ਅਸੀਂ ਇਕੱਠਿਆਂ ਲੱਸੀ ਪੀਤੀ ਸੀ। ਉਹ ਬਹੁਤ ਵਧੀਆ ਲੱਸੀ ਸੀ। ਲੱਸੀ ਦੀ ਬੇਇੱਜ਼ਤੀ ਨਾ ਕਰ। ਕਰਨ ਦੋਗਲਾ ਨੂੰ ਆਪਣੇ ਮਸਲੇ ਆਪ ਹੱਲ ਕਰਨ ਦੇ। ਉਸ ਕੋਲ ਮੇਰੇ ਨੰਬਰ ਹਨ। ਤੂੰ ਸੁਣਿਆ ਮੈਂ ਕੀ ਕਿਹਾ?’’ ਦੱਸ ਦੇਈਏ ਕਿ ਜੇ ਹਿੰਦ ਨੇ ਇਸ ਤੋਂ ਬਾਅਦ ਇਕ ਹੋਰ ਸਟੋਰੀ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ, ‘ਉਹ ਅੰਬ ਵਾਲੀ ਲੱਸੀ ਸੀ।’’

ਇਨ੍ਹਾਂ ਸਟੋਰੀਜ਼ ’ਚ ਜਿਥੇ ਜੇ ਹਿੰਦ ਨੇ ਸੁਲਤਾਨ ਨੂੰ ਸੁਲਕਾਨ ਕਿਹਾ ਹੈ, ਉਥੇ ਕਰਨ ਔਜਲਾ ਨੂੰ ਕਰਨ ਦੋਗਲਾ ਆਖਿਆ ਹੈ। ਨਾਲ ਹੀ ਸਟੋਰੀਜ਼ ’ਚ ਜੇ ਹਿੰਦ ਨੇ ਕਰਨ ਔਜਲਾ ਦੇ ਕੁਝ ਫੇਕ ਅਕਾਊਂਟਸ ਵੀ ਦਿਖਾਏ ਹਨ, ਜਿਨ੍ਹਾਂ ਨੂੰ ਜੇ ਹਿੰਦ ਨੇ ਕਰਨ ਔਜਲਾ ਦੇ ਫੇਕ ਵਿਊਜ਼ ਵਧਾਉਣ ਵਾਲੇ ਦੱਸਿਆ ਹੈ। ਸੁਲਤਾਨ ਦੀ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਜੇ ਹਿੰਦ ਨੇ ਉਸ ਦਾ ਮਜ਼ਾਕ ਉਡਾਇਆ ਹੈ।

Related posts

ਪੰਜਾਬੀ ਸਿਨਮੇ ਲਈ ਮੁੜ ਸਰਗਰਮ ਹੈ ‘ਅਜੇ ਸਰਕਾਰੀਆ’

admin

ਗਿੱਪੀ ਦੇ ਪੁੱਤਰ ਸ਼ਿੰਦੇ ਨੂੰ ਆਫਰ ਹੋਇਆ ਸੀ LSC ’ਚ ਆਮਿਰ ਖ਼ਾਨ ਦੇ ਬਚਪਨ ਦਾ ਰੋਲ

Bunty

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin