ਰੋਜ਼ਗਾਰ ਮਨੁੱਖੀ ਜੀਵਨ ਦਾ ਇੱਕ ਬਹੁਤ ਹੀ ਜ਼ਰੂਰੀ ਮਸਲਾ ਹੈ I ਇਸ ਨਾਲ ਆਰਥਿਕ ਖੁਸ਼ਹਾਲੀ ਦੇ ਰਾਹ ਖੁਲ੍ਹਦੇ ਹਨ I ਜੇ ਆਰਥਿਕ ਖੁਸ਼ਹਾਲੀ ਹੋਵੇਗੀ ਤਾਂ ਹੀ ਅਸੀਂ ਸਮਾਜਿਕ, ਰਾਜਨੀਤਿਕ, ਅਤੇ ਧਾਰਮਿਕ ਆਦਿ ਖੁਸ਼ਹਾਲੀਆਂ ਬਾਰੇ ਸੋਚ ਸਕਦੇ ਹਾਂ I ਪੰਜਾਬੀ ਦੀ ਕਹਾਵਤ ਹੈ:-
“ਪੇਟ ਨਾ ਗਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ”
ਪਰ ਜੀਵਨ ਵਿਚ ਢੁਕਵਾਂ ਰੋਜ਼ਗਾਰ ਚੁਣਨਾ ਇੱਕ ਗੁੰਝਲਦਾਰ ਮਸਲਾ ਹੈ I ਕਿਸੇ ਵੀ ਰੋਜ਼ਗਾਰ ਦਾ ਪ੍ਰਮੁੱਖ ਆਧਾਰ : ਦਿਲਚਸਪੀ, ਆਰਥਿਕ ਹਾਲਤ, ਮੇਹਨਤ ਕਰਨ ਦੀ ਤਾਕਤ, ਪਰਿਵਾਰਿਕ ਹਾਲਾਤ, ਭਵਿੱਖ ਚ ਮੌਕੇ, ਮਾਰਕੀਟ ਦੀ ਮੰਗ ਆਦਿ ਹੁੰਦੇ ਹਨ I ਇਹਨਾਂ ਗੱਲਾਂ ਦੇ ਉੱਤਰ ਲੱਭਣਾ ਆਸਾਨ ਕੰਮ ਨਹੀਂ I ਚਾਹੀਦਾ ਤਾਂ ਇਹ ਹੈ ਕਿ 3-4 ਚੰਗੇ ਜਹੇ ਰੋਜ਼ਗਾਰ ਸਲਾਹਕਾਰ (career consultants ) ਨੂੰ ਮਿਲਿਆ ਜਾਵੇ I ਇਹ ਮੁਹਾਰਤ ਵਾਲੇ ਲੋਗ (experts ) ਆਪਣੀ ਕਾਬਲੀਅਤ ਨਾਲ ਇਨਸਾਨ ਦੇ ਛੁਪੇ ਹੋਏ ਗੁਣਾ ਤੇ ਦਿਲਚਸਪੀਆਂ ਨੂੰ ਦਸ ਦਿੰਦੇ ਹਨ I ਇਸ ਤਰਾਂ ਬੰਦੇ ਦੀ ਜ਼ਿੰਦਗੀ ਦੇ ਖੁਸ਼ਹਾਲ ਬਣਨ ਦੇ ਮੌਕੇ ਵੱਧ ਜਾਂਦੇ ਹਨ i
ਇੱਥੇ ਮੈਂ ਰੋਜ਼ਗਾਰ ਸੰਬੰਧੀ ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਜਾਣ ਦਾ ਇੱਕ ਵਧੀਆ ਤਰੀਕਾ ਦਸ ਰਿਹਾ ਹਾਂ I ਸਾਡੇ ਪੰਜਾਬੀ ਲੋਕ ਬਾਰਵੀਂ ਤੋਂ ਬਾਅਦ IELTS ਕਰਕੇ ਸਟੂਡੈਂਟ ਵੀਜ਼ੇ ਉੱਤੇ ਵਿਦੇਸ਼ ਚਲੇ ਜਾਂਦੇ ਹਨ I ਇਸ ਤਰਾਂ ਪੈਸੇ ਵੀ ਲੱਖਾਂ ਚ ਲੱਗਦੇ ਹਨI ਫਿਰ ਉਹ ਪਾਰ੍ਟ ਟਾਇਮ ਲੇਬਰ ਵਗੈਰਾ ਦਾ ਕੰਮ ਕਰਕੇ ਆਪਣਾ ਖਰਚਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨI ਪੱਕੇ ਹੋਣ ਤਕ ਪੂਰੀ ਗੇਮ ਕਈ ਲੱਖਾਂ ਤਕ ਪਹੁੰਚ ਜਾਂਦੀ ਹੈ I ਉੱਥੇ ਵਿਦਿਆਰਥੀਆਂ ਦੀ ਸੰਖਿਆਂ ਇੰਨੀ ਵੱਧ ਗਈ ਹੈ ਕਿ ਓਹਨਾ ਨੂੰ ਕੰਮ ਮਿਲਣਾ ਵੀ ਮੁਸ਼ਕਿਲ ਹੋ ਗਿਆ ਹੈ. ਸਿੱਟਾ ਇੱਕ ਦੂਜੇ ਨਾਲ ਸਾੜੇ ਦੇ ਵਧਣ ਦੇ ਰੂਪ ਵਿਚ ਨਿਕਲਦਾ ਹੈI ਇਹਨਾਂ ਕੋਲ ਕੋਈ ਸ੍ਕਿਲ (ਹੱਥੀਂ ਕਿੱਤੇ ਦਾ ਕੋਈ ਕੋਰਸ) ਵੀ ਨਹੀਂ ਹੁੰਦਾ I ਜਿਸ ਨਾਲ ਰੋਜ਼ਗਾਰ ਮਿਲਣ ਵਿਚ ਆਸਾਨੀ ਹੋ ਸਕਦੀ ਸੀ I
ਮੈਂ ਵਿਦੇਸ਼ ਜਾਣ ਦਾ ਇੱਕ ਵਧੀਆ ਢੰਗ ਦੱਸ ਰਿਹਾ ਹਾਂ I ਇਸ ਨਾਲ ਸਿਰਫ ਅੱਪਲਾਈ ਕਰਨ ਦੀ ਫੀਸ ਹੀ ਲੱਗਦੀ ਹੈ I
ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਆਦਿ ਦੇਸ਼ਾਂ ਵਿਚ ਪੱਕੇ ਤੌਰ ‘ਤੇ ਜਾਣ ਦਾ ਵਧੀਆ ਤਰੀਕਾ:
10+2 ਰੈਗੂਲਰ
+
ਕੋਈ Skill Development ਕੋਰਸ (ਮੋਟਰ mechanic , ਡੀਜਲ mechanic , electrical, beauty ਪਾਰਲਰ, ac repair , ਪਲੰਬਰ, ਫਿੱਟਰ, ਆਦਿ)
+
ਘੱਟੋ-ਘੱਟ ਦੋ ਸਾਲ ਦਾ experience + IELTS
Experience ਵਾਲੇ ਲਈ ਬਾਹਰ job ਮਿਲਣ ਦੇ ਆਸਾਰ ਜਿਆਦਾ ਹੁੰਦੇ ਹਨ. ਤਨਖਾਹ ਵੀ ਜ਼ਿਆਦਾ ਹੁੰਦੀ ਹੈ I
ਇੰਗਲਿਸ਼ ਨਾਵਲ ਪੜ੍ਹਨ ਨਾਲ IELTS ਦੀ ਤਿਆਰੀ ਵਿਚ ਬਹੁਤ ਮਦਦ ਮਿਲਦੀ ਹੈ I
ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਏਜੇਂਟ ਦੀ ਪੜਤਾਲ ‘ਭਾਰਤੀ ਵਿਦੇਸ਼ ਮੰਤਰਾਲੇ’ ਦੇ ਟੋਲ ਫ੍ਰੀ ਨੰਬਰ 1800 113 090 ਤੋਂ ਜ਼ਰੂਰ ਕਰ ਲਵੋ ਜੀ.
-License wale/ ਪੱਕੇ ਏਜੇਂਟ ਦੀ ਲਿਸਟ ਆਪ ਥੱਲੇ ਦਿੱਤੇ ਵੈਬਸਾਈਟ ਪਤੇ ਤੋਂ ਪ੍ਰਾਪਤ ਕਰ ਸਕਦੇ ਹੋ I
ਆਸਟ੍ਰੇਲੀਆ ਲਈ
https://www.mara.gov.au/search-the-register-of-migration-agents/
ਨਿਊਜ਼ੀਲੈਂਡ ਲਈ
https://iaa.ewr.govt.nz/PublicRegister/Saearch.aspx
ਕੈਨੇਡਾ ਲਈ
ਕੋਰਸ ਕਰਨ ਤੋਂ ਬਾਅਦ ਇੰਡੀਆ ਵਿਚ ਹੀ ਬੰਦੇ ਨੂੰ ਘੱਟੋ-ਘੱਟ 12 – 15,000 ਮਹੀਨੇ ਦੀ ਨੌਕਰੀ ਮਿਲ ਜਾਂਦੀ ਹੈ I ਨਾਲ- ਨਾਲ ਉਹ IELTS ਦੀ ਤਿਆਰੀ ਵੀ ਕਰਦਾ ਰਵੇ, experience ਤਾਂ ਵੱਧ ਦਾ ਹੀ ਜਾਣਾ ਹੈI Experience ਲਈ ਬੰਦਾ ਗਲਫ ਕੰਟ੍ਰੀ ਵੀ ਨੌਕਰੀ ਲਈ ਅੱਪਲਾਯੀ ਕਰ ਸਕਦਾ ਹੈI ਇੱਥੇ ਤਨਖਾਹ ਵੀ ਜ਼ਿਆਦਾ ਮਿਲਦੀ ਹੈ ਅਤੇ exeperience ਦੀ ਵੀ ਵੈਲ੍ਯੂ ਜ਼ਿਆਦਾ ਹੁੰਦੀ ਹੈ I ਗਲਫ ਕੰਟ੍ਰੀ ਦੇ ਰਜਿਸਟਰਡ ਏਜੇਂਟਾਂ ਦੀ ਲਿਸਟ ਹੇਠ ਦਿੱਤੇ ਲਿੰਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ:
https://emigrate.gov.in/ext/openPDF?strFile=RA_LIST_REPORT.pdf
ਜੇ ਥੋੜੀ ਜਹੀ ਸਮਝਦਾਰੀ ਵਰਤੀ ਜਾਵੇ ਤਾਂ ਸੁਨਹਿਰੀ ਭਵਿੱਖ ਦੇ ਰਸਤੇ ਖੁਲ ਸਕਦੇ ਹਨ ਤੇ ਠੋਕਰਾਂ ਖਾਣ ਤੋਂ ਬੱਚਿਆਂ ਜਾ ਸਕਦਾ ਹੈ I ਉਮੀਦ ਹੈ ਕਿ ਆਪ ਉੱਪਰ ਦੱਸੇ ਤਰੀਕੇ ਦਾ ਫਾਇਦਾ ਉਠਾਓਗੇ ਤੇ ਆਪਣੇ ਭਵਿੱਖ ਨੂੰ ਉਜਵਲ ਕਰੋਗੇ.
– ਪ੍ਰਗਟ ਸਿੰਘ, ਟਾਂਡਾ ਉੜਮੁੜ, ਹੋਸ਼ਿਆਰਪੂਰ