ਲਖਨਊ – ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਤਿੰਨ ਅਕਤੂਬਰ ਨੂੰ ਹਿੰਸਾ ਤੋਂ ਬਾਅਦ ਚਾਰ ਕਿਸਾਨਾਂ ਦੇ ਨਾਲ ਇਕ ਪੱਤਰਕਾਰ ਅਤੇ ਤਿੰਨ ਭਾਜਪਾ ਵਰਕਰਾਂ ਦੀ ਹੱਤਿਆ ਦੇ ਮਾਮਲੇ ’ਚ ਹੁਣ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀ ਤੇਜ਼ ਹੋ ਗਈ ਹੈ। ਸੁਪਰੀਮ ਕੋਰਟ ’ਚ ਮੰਗਲਵਾਰ ਨੂੰ ਪੇਸ਼ ਕੇਸ ਦੀ ਸਟੇਟਸ ਰਿਪੋਰਟ ’ਚ ਅਦਾਲਤ ਨੇ ਹੋਰ ਲੋਕਾਂ ਦੀ ਮੌਤ ਦੇ ਮਾਮਲੇ ’ਚ ਪ੍ਰਗਤੀ ਪੁੱਛਣ ’ਤੇ ਐਕਟਿਵ ਐੱਸਆਈਟੀ ਨੇ ਪੱਤਰਕਾਰ ਅਤੇ ਭਾਜਪਾ ਵਰਕਰ ਦੀ ਹੱਤਿਆ ’ਚ ਦੋ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਸ਼ੁਰੂਆਤੀ ਪੁੱਛਗਿੱਛ ਲਈ ਪੁਲਿਸ ਲਾਈਨ ’ਚ ਬਣੇ ਕ੍ਰਾਈਮ ਬ੍ਰਾਂਚ ਦੇ ਦਫ਼ਤਰ ’ਚ ਲਿਆਂਦਾ ਗਿਆ, ਜਿੱਥੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਦੋਵੇਂ ਮੁਲਜ਼ਮ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ। ਲਖੀਮਪੁਰ ਖੀਰੀ ਦੇ ਤਿਕੁਨੀਆ ਹਿੰਸਾ ਕਾਂਡ ਮਾਮਲੇ ’ਚ ਕ੍ਰਾਸ ਐੱਫ਼ਆਈਆਰ ’ਤੇ ਐੱਸਆਈਟੀ ਨੇ ਹਿੰਸਾ ’ਚ ਸ਼ਾਮਲ ਹੋਣ ਦੇ ਦੋਸ਼ ’ਚ ਦੋ ਪ੍ਰਦਰਸ਼ਨਕਾਰੀ ਕਿਸਾਨਾਂ ਵਚਿੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਸ ਐੱਫ਼ਆਈਆਰ ਸੁਮਿਤ ਜੈਸਵਾਲ ਨੇ ਦਰਜ ਕਰਵਾਈ ਸੀ। ਇਸ ਤੋਂ ਬਾਅਦ ਕੇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਵੀਡੀਓ ਦੇ ਆਧਾਰ ’ਤੇ ਪੁੱਛਗਿੱਛ ਲਈ ਐੱਸਆਈਟੀ ਨੇ ਵਚਿੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਬੁਲਾਇਆ ਸੀ।ਗੁਰਵਿੰਦ ਸਿੰਘ ਪੁੱਤਰ ਗੁਰਮੇਜ ਸਿੰਘ, ਮੋਕਾਰਮਪੁਰ, ਅਲੀਗੰਜ, ਥਾਣਾ ਗੋਲਾ ਲਖੀਮਪੁਰ ਖੀਰੀ ਅਤੇ ਵਚਿੱਤਰ ਸਿੰਘ ਪੁੱਤਰ ਲਖਵਿੰਦਰ ਸਿੰਘ, ਗੋਗਾਵਾ, ਥਾਣਾ ਮੀਰਾ, ਲਖੀਮਪੁਰ ਖੀਰੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ। ਇਨ੍ਹਾਂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
previous post