Bollywood

ਲਤਾ ਮੰਗੇਸ਼ਕਰ ਹੁਣ ਵੀ ਆਈਸੀਯੂ ’ਚ, ਹਾਲਤ ਸਥਿਰ

ਮੁੰਬਈ – ਕੋਰੋਨਾ ਇਨਫੈਕਸ਼ਨ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਹਾਲਤ ਸਥਿਰ ਬਣੀ ਹੋਈ ਹੈ। ਹੁਣ ਹੀ ਆਈਸੀਯੂ ’ਚ ਹੈ। ਦੱਸਣਯੋਗ ਹੈ ਕਿ 92 ਸਾਲਾ ਗਾਇਕਾ ਨੂੰ ਇਨਫੈਕਸ਼ਨ ਤੋਂ ਬਾਅਦ ਨੌਂ ਜਨਵਰੀ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਲਤਾ ਦੀ ਤਰਜ਼ਮਾਨ ਅਨੁਸ਼ਾ ਸ਼੍ਰੀਨਿਵਾਸਨ ਅਈਅਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਦੋ ਦਿਨ ਪਹਿਲਾਂ ਗਾਇਕਾ ਦੀ ਹਾਲਤ ਵਿਗੜਨ ਦੀ ਗੱਲ ਕਹੀ ਗਈ ਸੀ। ਅਈਅਰ ਨੇ ਕਿਹਾ, ਝੂਠੀਆਂ ਖ਼ਬਰਾਂ ਫੈਲਦੇ ਹੋਏ ਦੇਖਣਾ ਪਰੇਸ਼ਾਨ ਕਰਨ ਵਾਲਾ ਹੈ। ਹੁਣ ਵੀ ਉਹ ਆਈਸੀਯੂ ’ਚ ਹਨ। ਉਨ੍ਹਾਂ ਜਲਦ ਘਰ ਪਰਤਣ ਲਈ ਪ੍ਰਾਰਥਨਾ ਕਰੋ।

Related posts

‘ਦਬੰਗ’ ਆਪਣੀ ਅਗਲੀ ਫਿਲਮ ਲਈ ਜ਼ਬਰਦਸਤ ਪਸੀਨਾ ਵਹਾਅ ਰਿਹਾ

admin

ਬਾਲੀਵੁੱਡ ਹੀਰੋ ਸੰਜੇ ਦੱਤ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

admin

ਸ਼ਾਹਰੁਖ਼ ਖ਼ਾਨ ਨੂੰ ਵੱਡਾ ਸਦਮਾ

admin