India

ਲੈਂਟਰ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ, 7 ਦੀ ਹਾਲਤ ਗੰਭੀਰ

ਗਾਜ਼ੀਆਬਾਦ – ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ’ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਉਸਾਰੀ ਅਧੀਨ ਮਾਲ ਦੀ ਦੂਜੀ ਮੰਜ਼ਿਲ ਦਾ ਲੈਂਟਰ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 7 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਹਾਦਸੇ ਦੀ ਜ਼ਖਮੀਆਂ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਸਿਧਾਰਥ ਗੌਤਮ ਨੇ ਦੱਸਿਆ ਕਿ ਇਹ ਸ਼ਾਪਿੰਗ ਮਾਲ ਟੀਲਾ ਮੋੜ ਥਾਣਾ ਖੇਤਰ ਦੇ ਸਿਕੰਦਰਪੁਰ ਕੋਲ ਸਥਿਤ ਹੈ ਅਤੇ ਲੈਂਟਰ ਡਿੱਗਣ ਨਾਲ ਉੱਥੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਗੌਤਮ ਨੇ ਕਿਹਾ ਕਿ ਸਾਰਿਆਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਮਜ਼ਦੂਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ 7 ਗੰਭੀਰ ਰੂਪ ਨਾਲ ਜ਼ਖ਼ਮੀ ਜੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ ਅਮਰੋਹਾ ਜ਼ਿਲ੍ਹੇ ਦੇ 22 ਸਾਲਾ ਅਮਿਤ ਵਜੋਂ ਹੋਈ ਹੈ।

Related posts

ਜੰਮੂ-ਕਸ਼ਮੀਰ ਦੇ ਡੋਡਾ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ

Bunty

ਧਰਤੀ ਪੁੱਤਰ, ਪੰਜਾਬ ਦਾ ਮਾਣ ਪਿਆਰਾ, ਐਕਸ਼ਨ ਕਿੰਗ ਅਤੇ ਬਾਲੀਵੁੱਡ ਦਾ ਹੀ ਮੈਨ ‘ਧਰਮਿੰਦਰ’ !

admin

ਕੇਂਦਰੀ ਵਿਭਾਗਾਂ ‘ਚ ਖਾਲੀ ਪਈਆਂ ਕਰੀਬ 10 ਲੱਖ ਅਸਾਮੀਆਂ ‘ਤੇ ਹੋਵੇਗੀ ਭਰਤੀ

Bunty