Sport

ਲੌਕਡਾਊਨ ਦੌਰਾਨ ਕ੍ਰਿਕੇਟਰ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੌਪ-10 ਖਿਡਾਰੀਆਂ ‘ਚ ਸ਼ਾਮਿਲ

ਭਾਰਤ ਨੇ ਆਪਣਾ ਆਖਰੀ ਮੈਚ ਇਸ ਸਾਲ ਮਾਰਚ ਵਿੱਚ ਖੇਡਿਆ ਸੀ। ਕੋਰੋਨਾ ਮਹਾਂਮਾਰੀ ਦੇ ਕਾਰਨ ਆਈਪੀਐਲ ਦਾ 13 ਵਾਂ ਸੰਸਕਰਣ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਇਸ ਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪ੍ਰਸਿੱਧੀ ‘ਤੇ ਕੋਈ ਅਸਰ ਨਹੀਂ ਹੋਇਆ। ਵਿਰਾਟ ਕੋਹਲੀ ਮਨਪਸੰਦ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਇੰਸਟਾਗ੍ਰਾਮ ਵਿੱਚ ਸਪਾਂਸਰਡ ਪੋਸਟਾਂ ਅਤੇ ਮਜ਼ਬੂਤ ਸੋਸ਼ਲ ਨੈਟਵਰਕਿੰਗ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ 10 ਖਿਡਾਰੀਆਂ ਦੀ ਸੂਚੀ ਵਿੱਚ ਇਕੱਲਾ ਕ੍ਰਿਕਟਰ ਹੈ।ਕੋਹਲੀ ਪੁਰਤਗਾਲੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਅਗਵਾਈ ਵਾਲੀ ਸੂਚੀ ਵਿਚ 6 ਵੇਂ ਨੰਬਰ ‘ਤੇ ਹੈ, ਜਿਸ ਨੇ 12 ਮਾਰਚ ਤੋਂ 14 ਮਈ ਦੇ ਵਿਚਾਲੇ ਤਾਲਾਬੰਦੀ ਦੇ ਸਮੇਂ ਇਕ ਇੰਸਟਾਗ੍ਰਾਮ ਪੋਸਟ ਦੁਆਰਾ ਸਭ ਤੋਂ ਵੱਧ ਕਮਾਈ ਕੀਤੀ। ਇਹ ਅੰਕੜਾ ‘ਅਟੇਨ’ ਦੁਆਰਾ ਸਾਹਮਣੇ ਆਇਆ ਹੈ।ਸੂਚੀ ਦੇ ਅਨੁਸਾਰ ਕੋਹਲੀ ਦੇ 62.1 ਮਿਲੀਅਨ ਫਾਲੋਅਰਜ਼ ਹਨ, ਜਿਥੇ ਉਸ ਨੇ ਸਪਾਂਸਰਡ ਪੋਸਟ ਤੋਂ ਕੁਲ 3.6 ਕਰੋੜ ਦੀ ਕਮਾਈ ਕੀਤੀ ਹੈ। ਇੱਥੇ ਵਿਰਾਟ ਹਰ ਪੋਸਟ ਤੋਂ 1.2 ਕਰੋੜ ਰੁਪਏ ਕਮਾਉਂਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਮਸ਼ਹੂਰ ਫੁੱਟਬਾਲਰ ਜ਼ਲਾਟਾਨ ਇਬਰਾਹਿਮੋਵਿਚ ਅਤੇ ਦਾਨੀ ਐਲਵਜ਼ ਨੂੰ ਵੀ ਹਰਾਇਆ ਹੈ।ਰੋਨਾਲਡੋ ਦੀ ਅਨੁਮਾਨਿਤ ਕਮਾਈ ਕਰੀਬ 1.8 ਮਿਲੀਅਨ ਡਾਲਰ ਹੈ, ਜਦਕਿ ਅਰਜਨਟੀਨਾ ਅਤੇ ਐਫਸੀ ਬਾਰਸੀਲੋਨਾ ਸਟਾਰ ਲਿਓਨਲ ਮੈਸੀ ਅਤੇ ਪੀਐਸਜੀ ਦੀ ਨੇਮਾਰ 1.2 ਮਿਲੀਅਨ ਅਤੇ 1.1 ਮਿਲੀਅਨ ਦੀ ਕਮਾਈ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹੈ।

Related posts

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ

admin

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀ ਨੇ ਜੁੱਡੋ ’ਚ ਗੋਲਡ ਮੈਡਲ ਜਿੱਤਿਆ !

admin