Australia & New Zealand

ਵਿਕਟੋਰੀਆ ਨਵੇਂ ‘ਏਮਬੈਡਡ ਪਾਵਰ ਨੈੱਟਵਰਕਾਂ ’ਤੇ ਪਾਬੰਦੀ ਲਗਾਵੇਗਾ

ਮੈਲਬੌਰਨ – ਵਿਕਟੋਰੀਆ ਊਰਜਾ ਦੀਆਂ ਵਧ ਰਹੀਆਂ ਕੀਮਤਾਂ ਨੂੰ ਘਟਾਉਣ ਅਤੇ ਪਰਿਵਾਰਾਂ ਨੂੰ ਵਧੇਰੇ ਵਿਕਲਪ ਦੇਣ ਦੀ ਕੋਸ਼ਿਸ਼ ਵਿਚ ਨਵੇਂ ਅਪਰਾਟਮੈਂਟ ਬਲਾਕਾਂ ਵਿਚ ਨਿੱਜੀ ਬਿਜਲੀ ਨੈੱਟਵਰਕਾਂ ’ਤੇ ਪਾਬੰਦੀ ਲਗਾਵੇਗਾ। ਏਮਬੈਡਡ ਨੈੱਟਵਰਕਾਂ ਦੀ ਵਰਤੋਂ ਆਮ ਤੌਰ ’ਤੇ ਮਲਟੀਪਲ-ਕਸਟਮਰ ਹਦੂਦਾਂ ਜਿਵੇਂ ਅਪਾਰਟਮੈਂਟ ਬਲਾਕ, ਰਿਟਾਇਰਮੈਂਟ ਵਿਲੇਜ, ਸੋਸ਼ਲ ਹਾਊਸਿੰਗ ਅਤੇ ਕੈਰਾਵੈਨ ਪਾਰਕਾਂ ਨੂੰ ਬਿਜਲੀ ਸਪਲਾਈ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਗਾਹਕਾਂ ਨੂੰ ਸੰਭਾਵਤ ਸਸਤੇ ਸੌਦੇ ਨੂੰ ਰੋਕਦਾ ਹੈ ਪਰ ਅਗਲੇ ਸਾਲ ਜਨਵਰੀ ਤੋਂ ਨਵੀਆਂ ਅਪਾਰਟਮੈਂਟ ਇਮਾਰਤਾਂ ਵਿਚ ਨੈੱਟਵਰਕ ਗੈਰ-ਕਾਨੂੰਨੀ ਹੋ ਜਾਣਗੇ। ਮੌਜੂਦਾ ਨੈੱਟਵਰਕਸ ਵਿਚ ਸੁਧਾਰ ਕੀਤਾ ਜਾਵੇਗਾ ਜਿਸ ਨਾਲ 140000 ਵਿਕਟੋਰੀਆ ਵਾਸੀਆਂ ਲਈ ਜ਼ਿਆਦਾ ਮੁਕਾਬਲੇ ਵਾਲੇ ਸੌਦਿਆਂ ਤਕ ਪਹੁੰਚਣ ਲਈ ਰਾਹ ਪੱਧਰਾ ਹੋਵੇਗਾ।

ਊਰਜਾ ਮੰਤਰੀ ਲਿਲੀ ਡੀ ਐਮਬਰੋਸੀਓ ਨੇ ਦੱਸਿਆ ਹੈ ਕਿ ਜਦੋਂ ਲੋਕਾਂ ਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਸਾਰੇ ਵਿਕਟੋਰੀਆ ਵਾਸੀ ਇਕ ਜਿਹੇ ਪ੍ਰਤੀਯੋਗੀ ਊਰਜਾ ਸੌਦੇ ਪ੍ਰਾਪਤ ਕਰਨ ਅਤੇ ਇਕੋ ਜਿਹੀ ਸੁਰੱਖਿਆ ਦੇ ਹੱਕਦਾਰ ਹਨ ਜਿਸ ਨਾਲ ਰਹਿਣ ਸਹਿਣ ਦੀ ਲਾਗਤ ਘਟਦੀ ਹੈ। ਇਸ ਪਾਬੰਦੀ ਦਾ ਐਂਡਰਿਊਜ਼ ਸਰਕਾਰ ਨੇ 2018 ਵਿਚ ਚੋਣ ਵਾਅਦਾ ਕੀਤਾ ਸੀ ਜਿਹੜਾ ਲੋਕਾਂ ਵਲੋਂ ਏਮਬੈਡਡ ਨੈੱਟਵਰਕਾਂ ਵਿਚ ਫਸਣ ਬਾਰੇ ਚਿੰਤਾਵਾਂ ਜ਼ਾਹਿਰ ਕਰਨ ਦਾ ਜਵਾਬ ਸੀ। ਪਿਛਲੇ ਸਾਲ ਵਿਕਟੋਰੀਆ ਸਰਕਾਰ ਵਲੋਂ ਨਿਯੁਕਤ ਮਾਹਿਰ ਪੈਨਲ ਨੇ ਸਮੀਖਿਆ ਪਿੱਛੋਂ ਇਸ ਦੀ ਸਿਫਾਰਸ਼ ਕੀਤੀ ਸੀ ਅਤੇ ਹੁਣ ਇਸ ਨੂੰ ਰਸਮੀ ਰੂਪ ਵਿਚ ਸਵੀਕਾਰ ਕਰ ਲਿਆ ਹੈ। ਤਬਦੀਲੀਆਂ ਤਹਿਤ ਨਵੇਂ ਏਮਬੈਡਡ ਨੈੱਟਵਰਕ ਜੇਕਰ 100 ਫ਼ੀਸਦੀ ਨਵਿਆਉਣਯੋਗ ਊਰਜਾ ’ਤੇ ਚੱਲਦੇ ਹਨ ਤਾਂ ਉਨ੍ਹਾਂ ਨੂੰ ਸੰਚਾਲਨ ਕਰਨ ਲਈ ਸੀਮਤ ਛੋਟਾਂ ਹੋਣਗੀਆਂ। ਸੂਬੇ ਭਰ ਵਿਚ ਮੌਜੂਦਾ ਏਮਬੈਡਡ ਨੈੱਟਵਰਕ ਜਿਸ ਦੀ 2020 ਵਿਚ ਵਿਕਟੋਰੀਅਨ ਡਿਫਾਲਟ ਆਫਰ ਵਿਚ ਕੀਮਤ ਸੀਮਤ ਕੀਤੀ ਗਈ ਸੀ ਨੂੰ ਵੀ ਇਜਾਜ਼ਤ ਦਿੱਤੀ ਜਾਵੇਗੀ। ਮਾਹਿਰ ਸਮੀਖਿਆ ਦਾ ਦੂਸਰਾ ਪੜਾਅ ਏਮਬੈਡਡ ਨੈੱਟਵਰਕਸ ਲਈ ਨਵੇਂ ਲਾਇਸੰਸ ਪ੍ਰਬੰਧ ਦੇ ਵੇਰਵਿਆਂ ਨੂੰ ਨਿਰਧਾਰਤ ਕਰੇਗਾ ਜੋ 2023 ਤੋ ਮੱਧ 2024 ਤਕ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।

Related posts

ਆਸਟ੍ਰੇਲੀਅਨ ਵਿਦਿਆਰਥੀਆਂ ‘ਤੇ ਹੈਕਸ-ਹੈਲਪ ਦਾ 68.7 ਬਿਲੀਅਨ ਡਾਲਰ ਦਾ ਕਰਜ਼ਾ !

admin

Smiles on election dial: Greens Spruik Dental into Medicare

admin

THE HON KAREN ANDREWS MP

admin