Australia & New Zealand

ਵਿਕਟੋਰੀਆ ਨੇ ਇਕ ਆਈਕਨ ਗੁਆ ਦਿੱਤਾ – ਡੇਨੀਅਲ ਐਂਡਰਿਊਜ਼

ਮੈਲਬੌਰਨ – ਆਸਟ੍ਰੇਲੀਆ ਦੇ ਮਹਾਨ ਖਿਡਾਰੀ ਸ਼ੇਨ ਵਾਰਨ ਦੇ ਅਚਾਨਕ ਦਿਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਵਾਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸਪਿਨਰ ਮੰਨਿਆ ਜਾਂਦਾ ਸੀ। ਸ਼ੁੱਕਰਵਾਰ ਨੂੰ ਥਾਈਲੈਂਡ ‘ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 52 ਸਾਲਾਂ ਦੇ ਸਨ।

ਮਹਾਨ ਸਪਿਨਰ ਵਾਰਨ ਦੇ ਦੇਹਾਂਤ ‘ਤੇ ਵਿਕਟੋਰੀਆ ਦੇ ਪ੍ਰਧਾਨ ਮੰਤਰੀ ਡੇਨੀਅਲ ਐਂਡਰਿਊਜ਼ ਨੇ ਕਿਹਾ, “ਵਿਕਟੋਰੀਆ ਨੇ ਇਕ ਆਈਕਨ ਗੁਆ ਦਿੱਤਾ ਹੈ। ਆਸਟ੍ਰੇਲੀਆ ਨੇ ਇਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ ਹੈ। ਸਪਿਨਰ ਦੇ ਸਰਤਾਜ ਦੇ ਦੇਹਾਂਤ ‘ਤੇ ਪੂਰਾ ਕ੍ਰਿਕਟ ਜਗਤ ਸੋਗ ਵਿਚ ਹੈ। ਸ਼ੇਨ ਵਾਰਨ ਨੇ ਕ੍ਰਿਕਟ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਉਹਨਾਂ ਦੇ ਪਰਿਵਾਰ ਨੂੰ ਸ਼ੇਨ ਵਾਰਨ ਦੇ ਸਰਕਾਰ ਸਨਮਾਨ ਨਾਲ ਅੰਤਿਮ ਸੰਸਕਾਰ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਵਿਕਟੋਰੀਆ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀ ਸਾਬਕਾ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੱਤੀ ਹੈ।

ਮੌਰੀਸਨ ਨੇ ਟਵੀਟ ਕੀਤਾ, “ਆਸਟ੍ਰੇਲੀਆ ਦੇ ਲੋਕ ਸ਼ੇਨ ਵਾਰਨ ਦੇ ਦਿਹਾਂਤ ਦੀ ਖਬਰ ਤੋਂ ਹੈਰਾਨ ਅਤੇ ਦੁਖੀ ਹਨ। ਉਹ ਸਿਰਫ਼ 52 ਸਾਲਾਂ ਦੇ ਸਨ। ਵਾਰਨ ਸਾਡੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਡੌਨ ਬ੍ਰੈਡਮੈਨ ਵਾਂਗ ਅਸਾਧਾਰਨ ਕਾਰਨਾਮੇ ਕੀਤੇ ਸਨ।” ਪ੍ਰਧਾਨ ਮੰਤਰੀ ਨੇ ਕਿਹਾ, ” ਉਹਨਾਂ ਦੀਆਂ ਪ੍ਰਾਪਤੀਆਂ ਉਸ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਪ੍ਰਤੀ ਉਸ ਦੇ ਜਨੂੰਨ ਨੂੰ ਦਰਸਾਉਂਦੀਆਂ ਹਨ, ਪਰ ਸ਼ੇਨ ਵਾਰਨ ਆਸਟਰੇਲੀਆਈ ਲੋਕਾਂ ਲਈ ਬਹੁਤ ਜ਼ਿਆਦਾ ਸਨਮਾਨ ਦੇ ਹੱਕਦਾਰ ਸਨ। ਉਹ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ। ਹਰ ਕੋਈ ਉਸਨੂੰ ਪਿਆਰ ਕਰਦਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਅਸੀਂ ਸਾਰੇ ਡੂੰਘੇ ਦੁਖੀ ਹਾਂ। ਰੌਡ ਮਾਰਸ਼ ਦੇ ਦਿਹਾਂਤ ਤੋਂ ਅਗਲੇ ਦਿਨ ਇਹ ਵਾਪਰਨ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।” ਉਹਨਾਂ ਨੇ ਕਿਹਾ, “ਸ਼ੇਨ ਵਰਗਾ ਕੋਈ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕੀਤੀ। ਉਸ ਦੀਆਂ ਪ੍ਰਾਪਤੀਆਂ ਬੇਮਿਸਾਲ ਸਨ।”

ਜ਼ਿਕਰਯੋਗ ਹੈ ਕਿ ਕ੍ਰਿਕਟ ਜਗਤ ਦੇ ਮਹਾਨ ਸਪਿਨਰ ਵਾਰਨ ਦੀ ਸ਼ੁੱਕਰਵਾਰ ਨੂੰ ਥਾਈਲੈਂਡ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਾਰਨ ਨੇ 1992 ਵਿੱਚ ਸਿਡਨੀ ਕ੍ਰਿਕੇਟ ਮੈਦਾਨ ਵਿੱਚ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹਨਾਂ ਨੇ 145 ਟੈਸਟ ਖੇਡੇ। ਇਸ ਦੌਰਾਨ ਉਸ ਨੇ 708 ਵਿਕਟਾਂ ਲਈਆਂ। ਵਾਰਨ ਨੇ 194 ਵਨਡੇ ਮੈਚਾਂ ‘ਚ 293 ਵਿਕਟਾਂ ਲਈਆਂ ਹਨ।

Related posts

Australian PM Anthony Albanese Greets Indian Community on Diwali

admin

HAPPY DIWALI 2025 !

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin