India

ਵਿਚਾਰ ਯੋਗ ਹੈ ਬਾਬਾ ਰਾਮਦੇਵ ਖ਼ਿਲਾਫ਼ ਪਟੀਸ਼ਨ : ਹਾਈ ਕੋਰਟ

ਨਵੀਂ ਦਿੱਲੀ –  ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਡਾਕਟਰਜ਼ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਵਿਚਾਰ ਕਰਨ ਯੋਗ ਦੱਸਿਆ ਹੈ। ਜਸਟਿਸ ਸੀ ਹਰੀਸ਼ੰਕਰ ਦੇ ਬੈਂਚ ਨੇ ਕਿਹਾ ਕਿ ਵਰਤਮਾਨ ਪਡ਼ਾਅ ਵਿਚ ਸਿਰਫ਼ ਇਹ ਦੇਖਣ ਦੀ ਲੋਡ਼ ਹੈ ਕਿ ਕੀ ਕੇਸ ਵਿਚ ਲਗਾਏ ਗਏ ਦੋਸ਼ ਕਿਸੇ ਮਾਮਲੇ ’ਤੇ ਵਿਚਾਰ ਕਰਨ ਯੋਗ ਹਨ। ਦੋਸ਼ ਸਹੀ ਜਾਂ ਗ਼ਲਤ ਹੋ ਸਕਦੇ ਹਨ। ਉਹ ਕਹਿ ਸਕਦੇ ਹਨ ਕਿ ਅਜਿਹਾ ਕੁਝ ਨਹੀਂ ਕਿਹਾ, ਪਰ ਇਸ ’ਤੇ ਗੌਰ ਕਰਨ ਦੀ ਜ਼ਰੂਰਤ ਹੈ।ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨ ਨੂੰ ਟ੍ਰਾਇਲ ਦੀ ਇਜਾਜ਼ਤ ਦੇ ਬਗੈਰ ਖ਼ਾਰਜ ਨਹੀਂ ਕੀਤਾ ਜਾ ਸਕਦਾ ਹੈ। ਇਸ ਟਿੱਪਣੀ ਨਾਲ ਸੁਣਵਾਈ 27 ਅਕਤੂਬਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਤਾਂ ਕਿ ਰਾਮਦੇਵ ਦੇ ਵਕੀਲ ਆਪਣੀ ਦਲੀਲ ਪੇਸ਼ ਕਰ ਸਕਣ।ਰਿਸ਼ੀਕੇਸ਼, ਪਟਨਾ ਅਤੇ ਭੁਬਨੇਸ਼ਵਰ ਵਿਚ ਆਲ ਇੰਡੀਆ ਆਯੁਰਵਿਗਿਆਨ ਸੰਸਥਾਨ ਦੇ ਤਿੰਨ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਨਾਲ ਚੰਡੀਗਡ਼੍ਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਚਰ, ਪੰਜਾਬ ਦੇ ਰੈਜੀਡੈਂਟ ਡਾਕਟਰਾਂ ਦੇ ਸੰਘ, ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ, ਮੇਰਠ ਅਤੇ ਤੇਲੰਗਾਨਾ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਨੇ ਬਾਬਾ ਰਾਮਦੇਵ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਐਸੋਸੀਏਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਖਿਲ ਸਿੱਬਲ ਨੇ ਕਿਹਾ ਕਿ ਮਹਾਮਾਰੀ ਦੌਰਾਨ ਰਾਮਦੇਵ ਨੇ ਕੋਰੋਨਾ ਦੇ ਇਲਾਜ ਲਈ ਕੋਰੋਨਿਲ ਨੂੰ ਲੈ ਕੇ ਬੇਬੁਨਿਆਦ ਦਾਅਵੇ ਕੀਤੇ ਸਨ। ਨਾਲ ਹੀ ਐਲੋਪੈਥੀ ਨੂੰ ਲੈ ਕੇ ਗ਼ਲਤ ਬਿਆਨ ਦਿੱਤਾ ਸੀ।

Related posts

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ’ਚ ਦੇਹਾਂਤ !

admin

ਭਾਰਤੀ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ’ਤੇ ਉਸਰਿਆ: ਮੋਦੀ

admin

ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ !

admin