India

ਵਿਦੇਸ਼ ਤੋਂ ਪਰਤਦੇ ਹੀ ਸੋਨੀਆ ਗਾਂਧੀ ਨੂੰ ‘ਅਰਹਰ ਦੀ ਦਾਲ’ ਤੇ ‘ਚੌਲ’ ਖਾਣਾ ਪਸੰਦ

ਨਵੀਂ ਦਿੱਲੀ – ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵਿਦੇਸ਼ ਤੋਂ ਪਰਤਦੇ ਹੀ ਇਕ ਹੀ ਪਕਵਾਨ ਖਾਣਾ ਜ਼ਰੂਰ ਪਸੰਦ ਕਰਦੀ ਹੈ ਅਤੇ ਉਹ ਹੈ ‘ਅਰਹਰ ਦੀ ਦਾਲ’ ਅਤੇ ‘ਚੌਲ’। ਨਵੇਂ ਸਾਲ ਦੀ ਪੂਰਬਲੀ ਸ਼ਾਮ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਯੂ-ਟਿਊਬ ਚੈਨਲ ’ਤੇ ਜਾਰੀ ਇਕ ਵੀਡੀਓ ’ਚ ਸੋਨੀਆ ਗਾਂਧੀ ਨੇ ਆਪਣੇ ਭੋਜਨ ਦੇ ਪਸੰਦ ਨੂੰ ਸਾਂਝਾ ਕੀਤਾ। ਵੀਡੀਓ ’ਚ ਦੋਵੇਂ ਨੇਤਾ ਸੰਤਰੇ ਦਾ ਮੁਰੱਬਾ (ਜੈਮ) ਬਣਾਉਾਂਦੇਨਜ਼ਰ ਆ ਰਹੇ ਹਨ। ਵੀਡੀਓ ’ਚ ਰਾਹੁਲ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਭੈਣ ਪ੍ਰਿਯੰਕਾ ਦੀ ਰੈਸਿਪੀ ਹੈ। ‘ਮਾਂ, ਯਾਦਾਂ ਔਰ ਮੁਰੱਬਾ’ ਸਿਰਲੇਖ ਵਾਲੇ ਵੀਡੀਓ ’ਚ ਮਾਂ-ਪੁੱਤ ਸੋਨੀਆ ਅਤੇ ਰਾਹੁਲ ਗਾਂਧੀ ਭੋਜਨ ਬਾਰੇ ਹਲਕਾ-ਫੁਲਕਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਮੁਰੱਬਾ ਬਣਾਉਂਦੇ ਸਮੇਂ ਰਾਹੁਲ ਗਾਂਧੀ ਕਹਿੰਦੇ ਹਨ,’’ਜੇਕਰ ਭਾਜਪਾ ਵਾਲਿਆਂ ਜੈਮ ਲੈਣਾ ਹੈ ਤਾਂ ਉਹ ਵੀ ਲੈ ਸਕਦੇ ਹਨ। ਤੁਸੀਂ ਕੀ ਕਹਿੰਦੇ ਹੋ ਮੰਮੀ?’’ ਇਸ ’ਤੇ ਸੋਨੀਆ ਗਾਂਧੀ ਨੇ ਚੁਟਕੀ ਲੈਂਦੇ ਹੋਏ ਕਿਹਾ,’’ਉਹ ਇਸ ਨੂੰ ਸਾਡੇ ਵੱਲ ਵਾਪਸ ਸੁੱਟ ਦੇਣਗੇ।’’ ਇਸ ਤੋਂ ਬਾਅਦ ਰਾਹੁਲ ਹੱਸਣ ਲੱਗੇ ਅਤੇ ਕਿਹਾ,’’ਇਹ ਚੰਗਾ ਹੈ, ਅਸੀਂ ਇਸ ਨੂੰ ਮੁੜ ਚੁੱਕ ਸਕਦੇ ਹਾਂ।’’ ਵੀਡੀਓ ’ਚ ਰਾਹੁਲ ਨੇ ਸੰਤਰੇ ਤੋੜਨ ਤੋਂ ਲੈ ਕੇ ਉਨ੍ਹਾਂ ਛਿਲਣ ਅਤੇ ਇਸ ਤੋਂ ਮੁਰੱਬਾ ਤਿਆਰ ਕਰਨ ਦੀ ਰੈਸਿਪੀ ਬਾਰੇ ਵਿਸਥਾਰ ਨਾਲ ਦੱਸਿਆ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin