Breaking News Latest News News Sport

ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ‘ਤੇ ਅਨੁਸ਼ਕਾ ਦਾ ਰਿਐਕਸ਼ਨ

ਨਵੀਂ ਦਿੱਲੀ – ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ T20 ਵਰਲਡ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਰਾਟ ਨੇ ਕਿਹਾ ਕਿ ਉਹ T20 ਫਾਰਮੇਟ ਦੀ ਕਪਤਾਨੀ ਛੱਡ ਦੇਣਗੇ ਤੇ ਬਤੌਰ ਬੱਲੇਬਾਜ਼ ਭਾਰਤੀ ਟੀਮ ‘ਚ ਖੇਡਦੇ ਰਹਿਣਗੇ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੇ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਹੈ। ਤਿੰਨੋਂ ਫਾਰਮਟ ‘ਚ ਭਾਰਤੀ ਟੀਮ ਦੀ ਕਪਤਾਨੀ ਕਰਨ ਨਾਲ ਵਿਰਾਟ ਦੇ ਖੇਡ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਨਾਲ ਉਨ੍ਹਾਂ ਦੇ ਫੈਨਜ਼ ਨਾਖ਼ੁਸ਼ ਹਨ ਪਰ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਇਸ ਫ਼ੈਸਲੇ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਅਨੁਸ਼ਕਾ ਨੇ ਕੋਹਲੀ ਦੇ ਕਪਤਾਨੀ ਛੱਡਣ ਦੇ ਫ਼ੈਸਲੇ ਵਾਲੀ ਪੋਸਟ ਸ਼ੇਅਰ ਕਰਦਿਆਂ ਦਿਲ ਵਾਲਾ ਈਮੋਜੀ ਬਣਾਇਆ ਹੈ। ਇਸ ਰਾਹੀਂ ਉਨ੍ਹਾਂ ਨੇ ਵਿਰਾਟ ਨੂੰ ਸਪੋਰਟ ਕੀਤਾ ਹੈ। ਅਨੁਸ਼ਕਾ ਵੀ ਕੋਹਲੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਵਿਰਾਟ ਦੀ ਫਾਰਮ ਬਹਿਤਰ ਹੋਵੇਗੀ ਤੇ ਫਿਰ ਤੋਂ ਉਨ੍ਹਾਂ ਦੇ ਬੱਲੇ ਨਾਲ ਸੈਂਕੜਿਆਂ ਦੀ ਬਛੌਰ ਹੋਵੇਗੀ।  ਵਿਰਾਟ ਕੋਹਲੀ ਨੇ ਚਾਹੇ ਹੀ ਭਾਰਤੀ T20 ਟੀਮ ਦੀ ਕਪਤਾਨੀ ਛੱਡੀ ਹੋਵੇ ਪਰ ਉਹ ਟੈਸਟ ਤੇ ਵਨਡੇਅ ਟੀਮ ਦੇ ਕਪਤਾਨ ਬਣੇ ਰਹਿਣਗੇ। ਪਿਛਲੇ ਦੋ ਸਾਲ ਤੋਂ ਵਿਰਾਟ ਨੇ ਕਿਸੇ ਵੀ ਫਾਰਮੇਟ ‘ਚ ਸੈਂਕੜਾ ਨਹੀਂ ਲਾਇਆ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਤਿੰਨੋਂ ਫਾਰਮੇਟ ‘ਚ ਕਪਤਾਨੀ ਦੇ ਦਬਾਅ ਦੇ ਚੱਲਦਿਆਂ ਉਨ੍ਹਾਂ ਦੀ ਫਾਰਮ ਖਰਾਬ ਹੋਈ ਹੈ। ਇਸ ਕਾਰਨ ਤੋਂ ਕੋਹਲੀ ਨੇ ਸਭ ਤੋਂ ਛੋਟੇ ਫਾਰਮੇਟ ਚ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ।

Related posts

ਵੈਟਰਨਰੀ ਦੇ ਵਿਦਿਆਰਥੀਆਂ ਨੇ 17ਵੀਂ ਐਥਲੈਟਿਕ ਮੀਟ ’ਚ 23 ਤਗਮਿਆਂ ’ਤੇ ਕੀਤਾ ਕਬਜ਼ਾ

admin

ਖੇਲੋ ਇੰਡੀਆ ਸਰਦ ਰੁੱਤ ਖੇਡਾਂ 2025 ਦਾ ਦੂਜਾ ਪੜਾਅ !

admin

ਭਾਰਤ ਵਲੋਂ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ‘ICC ਚੈਂਪੀਅਨਜ਼ ਟਰਾਫੀ 2025’ ‘ਤੇ ਕਬਜ਼ਾ !

admin